ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰ ਖਾ ਰਹੇ ਹਨ ਕਿ ਉਹਨਾਂ ਦੀ ਅੰਗਰੇਜੀ ਵਿੱਚ ਪ੍ਰਬੀਨਤਾ ਨਹੀਂ ਹੈ ਅਤੇ ਅੱਜ ਸਭ ਤੋਂ ਵੱਧ ਜੋਸ਼ ਨਾਲ ਚੀਨੀ ਹੀ ਅੰਗਰੇਜੀ ਭਾਸ਼ਾ ਸਿੱਖ ਰਹੇ ਹਨ। ਪਾਕਿਸਤਾਨ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਸਾਲ ਤੋਂ ਸਾਇੰਸ ਅਤੇ ਹਿਸਾਬ ਨੂੰ ਅੰਗਰੇਜੀ ਮੀਡੀਅਮ ਰਾਹੀਂ ਪੜ੍ਹਾਉਣਾ ਸ਼ੁਰੂ ਕੀਤਾ ਜਾ ਰਿਹਾ ਹੈ। ਸੋ ਅੰਗਰੇਜੀ ਸੰਸਾਰ ਭਾਸ਼ਾ ਬਣ ਚੁੱਕੀ ਹੈ, ਜੇ ਪੰਜਾਬੀ ਇਸਦੀ ਅਹਿਮੀਅਤ ਨੂੰ ਘਟਾ ਕੇ ਵੇਖਣਗੇ ਤਾਂ ਨੁਕਸਾਨ ਪੰਜਾਬੀਆਂ ਦਾ ਹੀ ਹੋਵੇਗਾ। ਪੰਜਾਬੀ ਨੂੰ ਜਿਉਂਦੀ ਰੱਖਣ ਲਈ ਇਸਦੇ ਵਿਕਾਸ ਦੀ ਲੋੜ ਹੈ ਜੋ ਪੰਜਾਬੀਆਂ ਦੇ ਖ਼ੁਦ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਲੋੜ ਹਕੀਕਤਾਂ ਨੂੰ ਸਮਝਣ ਦੀ ਅਤੇ ਅੰਗਰੇਜੀ ਪੰਜਾਬੀ ਦੇ ਰਿਸ਼ਤੇ ਨੂੰ ਯਥਾਰਥਵਾਦੀ ਅਤੇ ਸੰਤੁਲਿਤ ਪਹੁੰਚ ਵੇਖਣ ਦੀ ਹੈ।

104