ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਹੀ ਐਨਾ ਪ੍ਰਭਾਵ ਹੈ ਕਿ ਮੁੰਡੇ ਦੀ ਮਾਂ ਬਣੇ ਹੈ ਬਗੈਰ ਔਰਤ ਖੁਦ ਵੀ ਆਪਣੇ ਆਪ ਨੂੰ ਬਹੁਤ ਹੀਣੀ ਮਹਿਸੂਸ ਕਰਦੀ ਹੈ। ਚਾਹੇ ਸਭਿਆਚਾਰਕ ਤੌਰ ਤੇ ਇਹ ਦਬਾਅ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਇਸਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਹੈ। ਪਹਿਲਾਂ ਗਰਭ ਨਿਰੋਧਕ ਸਾਧਨਾਂ ਦੀ ਵਰਤੋਂ ਨਾ ਹੋਣ ਕਰਕੇ ਔਰਤਾਂ ਦੇ ਲਗਾਤਾਰ ਕਾਫੀ ਗਿਣਤੀ ਵਿੱਚ ਬੱਚੇ ਪੈਦਾ ਹੁੰਦੇ ਰਹਿੰਦੇ ਸਨ। ਵੱਧ ਗਿਣਤੀ ਦੇ ਬੱਚਿਆਂ ਵਿੱਚ ਇੱਕ ਲੜਕਾ ਹੋਣ ਦੀ ਸੰਭਾਵਨਾ ਵੀ ਕਾਫੀ ਬਣ ਜਾਂਦੀ ਸੀ। ਪਹਿਲੇ ਜਮਾਨੇ ਵਿੱਚ ਕਾਫੀ ਅਜਿਹੇ ਪਰਿਵਾਰ ਮਿਲ ਜਾਂਦੇ ਸਨ ਜਿੰਨਾਂ ਵਿੱਚ ਸੱਤ ਅੱਠ ਕੁੜੀਆਂ ਬਾਅਦ ਇੱਕ ਮੁੰਡਾ ਪੈਦਾ ਹੋਇਆ ਹੋਵੇ। ਪਰ ਹੁਣ ਬੱਚਿਆਂ ਦੀ ਗਿਣਤੀ ਦੋ ਜਾਂ ਤਿੰਨ ਤੱਕ ਸੀਮਤ ਹੋਣ ਕਾਰਣ ਇਹਨਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਮੌਕਿਆਂ ਵਿਚੋਂ ਹੀ ਇੱਕ ਲੜਕਾ ਹੋਣ ਜਰੂਰੀ ਹੁੰਦਾ ਹੈ। ਇਸ ਗੱਲ ਨੇ ਔਰਤ ਤੇ ਜਲਦੀ ਲੜਕਾ ਪੈਦਾ ਕਰਨ ਦੇ ਮਾਨਸਿਕ ਦਬਾਅ ਨੂੰ ਕਈ ਗੁਣਾਂ ਵਧਾ ਦਿੱਤਾ ਹੈ। ਇਸਦੇ ਸਿੱਟੇ ਵਜੋਂ ਜਿੱਥੇ ਇੱਕ ਪਾਸੇ ਅਲਟਰਾਸਾਊਂਡ ਕਰਵਾਕੇ ਕੁੜੀਆਂ ਨੂੰ ਗਰਭ ਵਿੱਚ ਹੀ ਮਾਰਨ ਦਾ ਰੁਝਾਨ ਪ੍ਰਚਲਿਤ ਹੋਇਆ ਹੈ ਉਥੇ ਲੜਕਾ ਪੈਦਾ ਹੋਣ ਦੀ ਬੇਬੁਨਿਆਦ ਗਾਰੰਟੀ ਦੇਣ ਵਾਲੇ ਬਾਬਿਆਂ ਦੇ ਡੇਰਿਆਂ ਤੇ ਭੀੜ ਵਧੀ ਹੈ। ਮਾਲਵੇ ਵਿੱਚ ਪਹਿਲਾਂ ਕੜਿਆਂ ਵਾਲਾ ਅਤੇ ਫੇਰ ਸੱਪਾਂ ਵਾਲਾ ਬਾਬਾ ਇਸੇ ਕਿਸਮ ਦਾ ਪਾਖੰਡ ਰਚ ਕੇ ਹੀ ਭੀੜ ਇੱਕਠੀ ਕਰਦੇ ਸਨ ਅਤੇ ਹੋਰ ਅਨੇਕਾਂ ਡੇਰਿਆਂ ਤੇ ਵੀ ਇਹ ਚੱਕਰ ਚਲਾਇਆ ਜਾਂਦਾ ਹੈ।

ਖਪਤ ਸਭਿਆਚਾਰ

ਆਧੁਨਿਕ ਤਕਨੀਕ ਨੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੀ ਬਹੁਤ ਵੱਡੀ ਪੱਧਰ ਉਤੇ ਪੈਦਾਵਾਰ ਸੰਭਵ ਬਣਾਈ ਹੈ ਜਿਸ ਕਾਰਣ ਦੁਕਾਨਾਂ ਅਤੇ ਬਜ਼ਾਰਾਂ ਵਿੱਚ

110