ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕੇਵਲ ਕੁਝ ਵਿਅਕਤੀਆਂ ਵਲੋਂ ਹੋਰ ਲੋਕਾਂ ਨੂੰ ਲੁੱਟਣ ਦੇ ਇੱਕ ਸਾਧਨ ਵਜੋਂ ਹੀ ਜਾਣਿਆ ਜਾਂਦਾ ਰਿਹਾ।

ਤੀਸਰਾ ਰਸਤਾ ਪਹਿਲਾਂ ਵਰਣਨ ਕੀਤਾ ਗਿਆ ਧਰਮ ਦਾ ਰਸਤਾ ਸੀ। ਮੁਢਲੇ ਸਮੇਂ ਵਿੱਚ ਵਿਗਿਆਨ ਅਜੇ ਲੋੜੀਂਦੀ ਪੱਧਰ ਤੀਕ ਵਿਕਸਿਤ ਨਹੀਂ ਸੀ ਹੋਇਆ ਅਤੇ ਜਾਦੂ ਟੂਣੇ ਦੀ ਨਿਰਾਰਥਕਤਾ ਜਲਦੀ ਹੀ ਸਪਸ਼ਟ ਹੋ ਜਾਂਦੀ ਸੀ, ਸੋ ਧਰਮ ਨੇ ਪ੍ਰਮੁੱਖ ਹੈਸੀਅਤ ਅਖਤਿਆਰ ਕਰ ਲਈ। ਇਸ ਤੋਂ ਇਲਾਵਾ ਧਰਮ ਨੇ ਸਮਾਜਿਕ ਅਤੇ ਰਾਜਨੀਤਕ ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ। ਧਰਮ ਦਾ ਇੱਕ ਹੋਰ ਮਹੱਤਵਪੂਰਨ ਕਾਰਜ ਇਹ ਬਣ ਗਿਆ ਕਿ ਇਹ ਮਨੁੱਖ ਨੂੰ ਮਾਨਸਿਕ ਸਤੁੰਸ਼ਟੀ ਪ੍ਰਦਾਨ ਕਰਦਾ ਸੀ। ਵੈਸੇ ਵੀ ਮਨੁੱਖੀ ਵਿਕਾਸ ਦੀਆਂ ਮੁਢਲੀਆਂ ਪ੍ਰਸਥਿਤੀਆਂ ਵਿੱਚ ਕੁਦਰਤੀ ਸ਼ਕਤੀਆਂ ਨਾਲ ਟੱਕਰ ਲੈ ਕੇ ਉਹਨਾਂ ਨੂੰ ਕੰਟਰੋਲ ਕਰਨ ਦੀ ਬਜਾਏ ਕੁਦਰਤ ਨੂੰ ਮਾਨਵੀ ਰੂਪ ਮੰਨ ਕੇ ਉਸਦੀ ਪੂਜਾ ਅਰਚਨਾ ਕਰਨੀ ਸੌਖੇਰਾ ਕਾਰਜ ਜਾਪਦਾ ਸੀ। ਇਹਨਾਂ ਸਭਨਾਂ ਕਾਰਣਾਂ ਦੇ ਸਿੱਟੇ ਵਜੋਂ ਧਰਮ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਜੀਵਨ ਵਿੱਚ ਛਾ ਗਿਆ।

ਵਿਗਿਆਨ ਦੇ ਮੁਕਾਬਲੇ ਧਰਮ ਦਾ ਰਸਤਾ ਮਨੁੱਖ ਨੂੰ ਸਤੁੰਸ਼ਟੀ ਦੇਣ ਵਾਲਾ ਅਤੇ ਸੌਖਾ ਜਰੂਰ ਸੀ ਪਰ ਇਹ ਮਨੁੱਖ ਨੂੰ ਦਰਪੇਸ਼ ਸਮਸਿਆਵਾਂ ਦਾ ਹੱਲ ਨਹੀਂ ਸੀ। ਅੱਜ ਜਦ ਕਿ ਵਿਗਿਆਨ ਨੇ ਕੁਦਰਤੀ ਸ਼ਕਤੀਆਂ ਨੂੰ ਕਾਫੀ ਹੱਦ ਤੀਕ ਕੰਟਰੋਲ ਕਰ ਲਿਆ ਹੈ, ਅਤੇ ਇਹ ਕੁਦਰਤੀ ਵਰਤਾਰਿਆਂ ਪਿਛੇ ਕੰਮ ਕਰਦੇ ਅਸਲ ਨੇਮਾਂ ਅਤੇ ਊਰਜਾ ਦੇ ਰੂਪਾਂ ਨੂੰ ਸਪਸ਼ਟ ਕਰ ਰਿਹਾ ਹੈ ਤਾਂ ਧਰਮ ਦੀਆਂ ਕਾਲਪਨਿਕ ਮਾਨਤਾਵਾਂ ਲਈ ਕੋਈ ਬਹੁਤੀ ਥਾਂ ਨਹੀਂ ਬਚ ਰਹੀ। ਧਰਮ ਮਨੁੱਖੀ

128