ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਲਈ ਮੌਤ ਵੀ ਇੱਕ ਬਹੁਤ ਵੱਡਾ ਦੁੱਖ ਜਾਂ ਡਰ ਹੈ। ਧਰਮ ਨੇ ਮੌਤ ਤੋਂ ਬਾਅਦ ਦੇ ਜੀਵਨ ਦੀ ਕਲਪਨਾ ਕਰ ਲਈ ਜੋ ਕਿ ਹਰ ਮਨੁੱਖ ਦੀ ਮਾਨਸਿਕ ਤਸੱਲੀ ਲਈ ਅਹਿਮ ਜ਼ਰੂਰਤ ਸੀ। ਮਨੁੱਖ ਨੂੰ ਜਾਪਣ ਲੱਗਾ ਕਿ ਮੌਤ ਨਾਲ ਉਸ ਦਾ ਖਾਤਮਾ ਨਹੀਂ ਹੋ ਜਾਵੇਗਾ ਸਗੋਂ ਉਹ ਸਵਰਗ, ਨਰਕ ਜਾਂ ਕਿਸੇ ਹੋਰ ਜੂਨ ਵਿੱਚ ਪੈ ਕੇ ਉਸ ਦੀ ਹੋਂਦ ਬਣੀ ਰਹੇਗੀ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੀ ਆਲੇ ਦੁਆਲੇ ਨਾਲ ਹੁੰਦੀ ਪ੍ਰਤੀਕਿਰਿਆ ਵਿਚੋਂ ਉਸਦੀ ਸੋਚ ਨੇ ਤਿੰਨ ਰਾਹਾਂ 'ਤੇ ਵਿਕਾਸ ਕੀਤਾ। ਪਹਿਲਾ ਰਸਤਾ ਆਲੇ ਦੁਆਲੇ ਦੀ ਕੁਦਰਤ ਦੀ ਅਸਲੀਅਤ ਨੂੰ ਸਿੱਧੇ ਤੌਰ 'ਤੇ ਸਮਝਣ ਅਤੇ ਕੰਟਰੋਲ ਕਰਨ ਦਾ ਸੀ, ਜਿਸ ਨੂੰ ਵਿਗਿਆਨ ਕਿਹਾ ਜਾਂਦਾ ਹੈ। ਮਨੁੱਖ ਜੋ ਕੁਝ ਵੀ ਅੱਜ ਬਣ ਸਕਿਆ ਹੈ ਇਹ ਵਿਗਿਆਨ ਦੇ ਖੇਤਰ ਵਿੱਚ ਕੀਤੀ ਤਰੱਕੀ ਸਦਕਾ ਹੀ ਹੈ ਮਨੁੱਖ ਨੇ ਕਦੇ ਵੀ ਇਹ ਰਸਤਾ ਛੱਡਿਆ ਨਹੀਂ ਚਾਹੇ ਮਨੁੱਖ ਦੇ ਜੀਵਨ ਵਿੱਚ ਭਾਰੂ ਹੈਸੀਅਤ ਇਹ ਅਜੋਕੇ ਯੁੱਗ ਹੀ ਪ੍ਰਾਪਤ ਕਰ ਸਕਿਆ ਹੈ।

ਦੂਸਰਾ ਰਸਤਾ ਕੁਦਰਤੀ ਸ਼ਕਤੀਆਂ ਨੂੰ ਜਾਦੂ ਟੂਣੇ ਰਾਹੀ ਕੰਟਰੋਲ ਕਰਨ ਦਾ ਭਰਮ ਪਾਲਣਾ ਸੀ। ਮਨੁੱਖੀ ਵਿਕਾਸ ਦੇ ਮੁਢਲੇ ਦੌਰ ਵਿੱਚ ਜਦੋਂ ਵਿਗਿਆਨਕ ਢੰਗਾਂ ਰਾਹੀਂ ਕੁਦਰਤ ਨੂੰ ਕੰਟਰੋਲ ਕਰਨ ਦੀ ਸਮਰੱਥਾ ਪ੍ਰਾਪਤ ਨਹੀਂ ਹੋਈ ਸੀ ਉਸ ਵਕਤ ਕੁਦਰਤੀ ਸ਼ਕਤੀਆਂ ਨੂੰ ਕੰਟਰੋਲ ਕਰਨ ਦੀ ਲਾਲਸਾ ਨੇ ਜਾਦੂ ਟੂਣੇ ਦੀ ਉਤਪਤੀ ਕੀਤੀ। ਉਸ ਮੁਢਲੇ ਦੌਰ ਵਿੱਚ ਇਸਨੇ ਕੁਝ ਮਹੱਤਵ ਵੀ ਅਖਤਿਆਰ ਕਰੀ ਰਖਿਆ ਪ੍ਰੰਤੂ ਕਿਉਂਕਿ ਜਾਦੂ ਟੂਣੇ ਰਾਹੀਂ ਕੁਝ ਪ੍ਰਾਪਤ ਕਰ ਸਕਣਾ ਅਸਲ ਵਿੱਚ ਅਸੰਭਵ ਸੀ ਇਸ ਕਰਕੇ ਹੌਲੀ ਹੌਲੀ ਇਸਦੀ ਮਹੱਤਤਾ ਘਟਦੀ ਗਈ ਅਤੇ

127