ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ - ਗੁਲਾਮੀ ਦਾ ਬੰਧਨ ਕਿ ਸੁਹਾਣਾ ਸਫ਼ਰ

ਕਹਿੰਦੇ ਨੇ ‘ਸੁਕ-ਪੁਕੇ ਦੀ ਰੀਸ ਨਹੀਂ ਪਰ ਮੀਂਹ ਬਿਨਾਂ ਸਰਦਾ ਨਹੀਂ ' ਇਹੀ ਗੱਲ ਵਿਆਹੇ ਜਾਣ ਬਾਰੇ ਵੀ ਪੂਰੀ ਤਰ੍ਹਾਂ ਢੁਕਦੀ ਹੈ। ਵਿਆਹੇ ਜਾਣ 'ਤੇ ਜਿੱਥੇ ਵਿਅਕਤੀ ਨੂੰ ਅਨੇਕਾਂ ਬੰਦਸ਼ਾਂ ਅਤੇ ਜਿੰਮੇਂਵਾਰੀਆਂ ਦਾ ਭਾਰ ਚੁੱਕਣਾ ਪੈਂਦਾ ਹੈ, ਜਿਸਨੂੰ ਅਸੀਂ ਕਬੀਲਦਾਰੀ ਦਾ ਝੰਜਟ ਕਹਿ ਦਿੰਦੇ ਹਾਂ, ਉਥੇ ਇਹ ਇੱਕ ਅਜਿਹੀ ਸਮਾਜਿਕ, ਸਰੀਰਕ ਅਤੇ ਮਾਨਸਿਕ ਲੋੜ ਹੈ ਜਿਸ ਬਿਨਾਂ ਆਮ ਵਿਅਕਤੀ ਨੂੰ ਸਾਰਨਾ ਵੀ ਔਖਾ ਹੀ ਹੁੰਦਾ ਹੈ। ਸਾਨੂੰ ਗਿਣਤੀ ਦੇ ਕੁਝ ਬੰਦੇ ਹੀ ਮਿਲਦੇ ਹਨ ਜੋ ਵਿਆਹੇ ਜਾਣ ਦੇ ਯੋਗ ਹੋਣ 'ਤੇ ਵੀ ਸਾਰੀ ਉਮਰ ਸੁਚੇਤ ਤੌਰ 'ਤੇ ਵਿਆਹ ਨਹੀਂ ਕਰਵਾਉਂਦੇ। ਇਹ ਆਮ ਤੌਰ ਉਤੇ ਜਾਂ ਤਾਂ ਉਹ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੇ ਆਪਣਾ ਜੀਵਨ ਕਿਸੇ ਖਾਸ ਕਾਜ਼ (ਜਿਵੇਂ ਕਲਾ, ਸਾਹਿਤ, ਖੋਜ, ਰਾਜਨੀਤੀ, ਸਮਾਜਸੇਵਾ ਆਦਿ) ਨੂੰ ਅਰਪਿਤ ਕੀਤਾ ਹੁੰਦਾ ਹੈ ਅਤੇ ਉਹ ਵਿਆਹ ਨੂੰ ਆਪਣੇ ਇਸ ਕਾਰਜ ਦੀ ਪੂਰਤੀ ਵਿੱਚ ਅੜਿੱਕਾ ਸਮਝਦੇ ਹਨ ਜਾਂ ਕੁਝ ਉਹ ਹੁੰਦੇ ਹਨ ਜੋ ਵਿਆਹ ਨਾਲੋਂ ਆਪਣੇ ਨਿੱਜੀ ਜੀਵਨ ਦੀ ਸੁਤੰਤਰਤਾ ਕਾਇਮ ਰੱਖਣ ਨੂੰ ਤਰਜੀਹ ਦਿੰਦੇ ਹਨ।

ਵਿਆਹ ਤੋਂ ਬਾਅਦ ਵਿਅਕਤੀ ਦੀ ਘਰੇਲੂ ਜ਼ਿੰਦਗੀ ਕਿਹੋ ਜਿਹੀ ਗੁਜ਼ਰੇਗੀ ਇਹ ਮੁੱਖ ਤੌਰ ਉਤੇ ਇਸ ਗੱਲ 'ਤੇ ਹੀ ਨਿਰਭਰ ਕਰਦਾ ਹੈ ਕਿ ਉਸਨੂੰ ਵਿਆਹ ਦੁਆਰਾ ਜੀਵਨ ਸਾਥੀ ਕਿਹੋ ਜਿਹਾ ਮਿਲਿਆ ਹੈ। ਜੇ ਉਸਦਾ ਸੁਭਾਅ, ਬੋਲਚਾਲ, ਸ਼ਕਲ-ਸੂਰਤ ਵਧੀਆ ਹੈ ਤਾਂ ਜ਼ਿੰਦਗੀ ਵੀ ਵਧੀਆ, ਪਰ ਜੇ ਇਹ ਸਾਰਾ ਕੁਝ ਇਸਦੇ ਉਲਟ ਤਾਂ ਜ਼ਿੰਦਗੀ ਵੀ ਨਰਕ ਬਣ ਜਾਵੇਗੀ। ਉਂਜ ਇਥੇ ਕਿਸੇ ਦੇ ਵਧੀਆ ਜਾਂ ਘਟੀਆ ਹੋਣ ਬਾਰੇ ਐਨੇ ਸਪਸ਼ਟ ਸ਼ਬਦਾਂ ਵਿੱਚ ਲਕੀਰ ਨਹੀਂ ਖਿੱਚੀ ਜਾ

16