ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਇਸ ਮਾਨਸਿਕ ਸਥਿਤੀ ਵਿਚੋਂ ਉਭਰਨ ਲੱਗਾ ਉਸ ਦੇ ਆਪਣੇ ਸ਼ਬਦਾਂ ਵਿੱਚ, “ਜਦ ਮੈਂ ਹਸਪਤਾਲ ਵਿੱਚ ਸੀ ਤਾਂ ਉਥੇ ਮੈਂ ਇੱਕ ਲੜਕੇ ਨੂੰ ਬਲੱਡ ਕੈਂਸਰ ਨਾਲ ਮਰਦੇ ਹੋਏ ਦੇਖਿਆ। ਇਹ ਕੋਈ ਚੰਗਾ ਦ੍ਰਿਸ਼ ਨਹੀਂ ਸੀ। ਸਾਫ ਸੀ ਕਿ ਕੁਝ ਲੋਕ ਮੇਰੇ ਨਾਲੋਂ ਵੀ ਮਾੜੀ ਹਾਲਤ ਵਿੱਚ ਸਨ। ਜਦ ਮੈਂ ਆਪਣੇ ਬਾਰੇ ਦੁਖੀ ਹੋਣ ਲਗਦਾ ਤਾਂ ਮੈਂ ਉਸ ਲੜਕੇ ਨੂੰ ਯਾਦ ਕਰ ਲੈਂਦਾ।”

“ਡਾਕਟਰਾਂ ਨੇ ਮੈਨੂੰ ਕੈਮਬ੍ਰਿਜ ਵਾਪਸ ਜਾ ਕੇ ਆਪਣੀ ਖੋਜ ਵਿੱਚ ਰੁੱਝਣ ਲਈ ਕਿਹਾ। ਇਸ ਗੱਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਸੀ ਕਿ ਮੇਰੀ ਬਿਮਾਰੀ ਕਿੰਨੀ ਤੇਜੀ ਨਾਲ ਵਧੇਗੀ ਪਰ ਮੈਂ ਆਪਣੇ ਖੋਜ-ਕਾਰਜ ਨੂੰ ਅੱਗੇ ਵਧਾਉਣ ਲੱਗਾ। ਇਸੇ ਦੌਰਾਨ ਮੇਰੀ ਜ਼ਿੰਦਗੀ ਵਿੱਚ ਇੱਕ ਕੁੜੀ ਜੇਨ ਵਿਲਡੇ ਆਈ ਜਿਸ ਨਾਲ ਮੇਰੀ ਮੰਗਣੀ ਗਈ। ਇਸ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੈਨੂੰ ਫੈਲੋਸ਼ਿੱਪ ਮਿਲ ਗਈ ਅਤੇ ਜੁਲਾਈ 1965 ਵਿੱਚ ਅਸੀਂ ਵਿਆਹ ਕਰਵਾ ਲਿਆ।” (ਇਸ ਵਿਆਹ ਤੋਂ ਉਸਦੇ 3 ਬੱਚੇ ਵੀ ਹਨ। ਅਸਲ ਵਿੱਚ ਇੱਕ ਚੰਗੀ ਗੱਲ ਇਹ ਹੋਈ ਕਿ ਉਸਦੀ ਬਿਮਾਰੀ ਅੰਦਾਜੇ ਨਾਲੋਂ ਬਹੁਤ ਧੀਮੀ ਰਫ਼ਤਾਰ ਨਾਲ ਵਧੀ। ਉਸ ਅਨੁਸਾਰ, “ਮੈਂ ਖੁਸ਼ਕਿਸਮਤ ਸਾਂ ਕਿ ਮੇਰੀ ਬਿਮਾਰੀ ਅਤੇ ਅਪਾਹਜਪੁਣਾ ਜਿਵੇਂ ਜਿਵੇਂ ਵਧਦਾ ਗਿਆ, ਉਸ ਦੇ ਨਾਲ ਨਾਲ ਹੀ ਮੇਰਾ ਵਿਗਿਆਨੀ ਵਜੋਂ ਰੁਤਬਾ ਅਤੇ ਪ੍ਰਾਪਤੀਆਂ ਵੀ ਵਧਦੀਆਂ ਗਈਆਂ।

1974 ਤੱਕ (ਭਾਵ 32 ਸਾਲ ਦੀ ਉਮਰ ਤੱਕ ਉਹ ਖ਼ੁਦ ਖਾ ਪੀ ਸਕਦਾ ਸੀ ਅਤੇ ਬਿਸਤਰੇ ਵਿੱਚ ਆਪੇ ਉੱਠ ਬੈਠ ਸਕਦਾ ਸੀ। ਉਸ ਦੀ ਘਰਵਾਲੀ ਜੇਨ ਦੀ ਸਹਾਇਤਾ ਨਾਲ ਕੰਮ ਚੱਲੀ ਜਾਂਦਾ ਸੀ। ਪਰ ਇਸ ਤੋਂ ਬਾਅਦ ਉਸ ਦੀ ਸਰੀਰਕ

157