ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਂਦੀ ਸੀ ਅਤੇ ਬਾਕੀ ਕੱਪੜੇ ਝਾੜਦੇ ਉਠ ਆਉਂਦੇ ਸਨ। ਵਰ ਮਾਲਾ ਦੇ ਯੋਗ ਆਦਮੀ ਚੁਨਣ ਲਈ ਕਈ ਵਾਰੀ ਬੜੇ ਕਸੂਤੇ ਜਿਹੇ ਟੈਸਟ ਵੀ ਰੱਖ ਦਿੱਤੇ ਜਾਂਦੇ ਸਨ (ਜਿਵੇਂ ਘੁੰਮ ਰਹੀ ਮੱਛੀ ਦੀ ਅੱਖ ਵਿੱਚ ਉਸਦਾ ਪਰਛਾਵਾਂ ਦੇਖ ਕੇ ਤੀਰ ਮਾਰਨਾ) ਖੈਰ ਜਾਪਦਾ ਹੈ ਕਿ ਇਹ ਢੰਗ ਕੇਵਲ ਰਾਜਕੁਮਾਰੀਆਂ ਤੱਕ ਹੀ ਸੀਮਤ ਸੀ ਜਾਂ ਕੁਝ ਕਬੀਲਿਆਂ ਵਿੱਚ ਸਵੰਬਰ ਦੀ ਰਸਮ ਨਾਲ ਮਿਲਦੇ ਜੁਲਦੇ ਢੰਗ ਤਰੀਕਿਆਂ ਦਾ ਜਿਕਰ ਮਿਲਦਾ ਹੈ। ਬਾਕੀ ਆਮ ਲੋਕਾਂ ਵਿੱਚ ਤਾਂ ਆਰਥਿਕ ਤੌਰ ’ਤੇ ਇਕੋ ਜਿਹੀ ਸ਼੍ਰੇਣੀ ਵਿਚਲੇ ਕਿਸੇ ਵੀ ਮੁੰਡੇ ਅਤੇ ਕੁੜੀ ਨੂੰ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹ ਦਿੱਤਾ ਜਾਂਦਾ ਸੀ ਜਿਸ ਵਿੱਚ ਬੱਸ ਧਰਮ ਅਤੇ ਜਾਤ ਗੋਤ ਦਾ ਹੀ ਖਿਆਲ ਰੱਖਿਆ ਜਾਂਦਾ ਸੀ। ਵਿਆਹ ਲਈ ਚੋਣ ਦਾ ਇਹ ਕੰਮ ਮੁੰਡੇ ਕੁੜੀ ਦੇ ਮਾਂ ਬਾਪ ਤੋਂ ਲੈ ਕੇ ਰਿਸ਼ਤੇਦਾਰ ਆਂਢੀ-ਗੁਆਂਢੀ ਜਾਂ ਕੋਈ ਨਾਈ, ਪੰਡਿਤ ਵਗੈਰਾ ਵੀ ਕਰ ਸਕਦਾ ਸੀ। ਇਸ ਢੰਗ ਵਿੱਚ ਕਿੰਨੇ ਕੁ ਜੋੜੇ ਇੱਕ ਦੂਜੇ ਦੇ ਫਿੱਟ ਹੁੰਦੇ ਸਨ ਇਹ ਤਾਂ ਪੂਰੀ ਤਰ੍ਹਾਂ ਮੌਕਾਮੇਲ 'ਤੇ ਹੀ ਨਿਰਭਰ ਸੀ। ਦੂਜੇ ਸ਼ਬਦਾਂ ਵਿੱਚ ਇਸਨੂੰ ਅਸੀਂ ਚੋਣ ਦਾ Random method (ਤੁੱਕਾ ਵਿਧੀ) ਕਹਿ ਸਕਦੇ ਹਾਂ। ਸ਼ਾਇਦ ਇਸੇ ਵਿਚੋਂ ਹੀ ‘ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ’ ਦਾ ਅਹਿਸਾਸ ਪੈਦਾ ਹੋਇਆ।

ਪਰ ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੋਇਆ ਉਸਦੇ ਨਾਲ ਨਾਲ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਬਹੁ-ਦਿਸ਼ਾਵੀ ਪਾਸਾਰ ਹੋਇਆ। ਇਸ ਵਿਚੋਂ ਆਪਣੀ ਸ਼ਖ਼ਸੀਅਤ ਦੇ ਅਨੁਸਾਰੀ ਸ਼ਖ਼ਸੀਅਤ ਵਾਲੇ ਸਾਥੀ ਨੂੰ ਚੁਨਣ ਦੀ ਲੋੜ ਦਾ ਅਹਿਸਾਸ ਉਭਰਦਾ ਗਿਆ। ਔਰਤ ਦੇ ਕਿਸੇ ਹੱਦ ਤੱਕ ਘਰ ਦੀ ਚਾਰਦੀਵਾਰੀ ਤੋਂ ਆਜਾਦ ਹੋਣ ਨੇ ਵਿਆਹ ਤੋਂ ਪਹਿਲਾਂ ਆਪਸੀ ਮੇਲ ਜੋਲ ਅਤੇ ਇੱਕ ਦੂਜੇ ਨੂੰ ਸਮਝਣ-ਪਰਖਣ ਦੇ ਯੋਗ ਬਣਾਇਆ। ਜਿਸ ਵਿਚੋਂ ਵਿਆਹਾਂ ਦਾ ਇੱਕ ਰੂਪ ਲਵ-

18