ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਰਿਜ ਨਿਕਲਿਆ। ਇਸ ਤੋਂ ਇਲਾਵਾ ਵਧੇਰੇ ਵਿਸ਼ਾਲ ਦਾਇਰੇ ਵਿਚੋਂ ਆਪਣੀ ਮਨਪਸੰਦ ਦਾ ਸਾਥੀ ਲੱਭਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਦਾ ਢੰਗ ਪ੍ਰਚਲਿਤ ਹੋਇਆ। ਇਹ ਢੰਗ ਮੁੱਖ ਤੌਰ 'ਤੇ ਪੜ੍ਹੇ ਲਿਖੇ ਲੋਕਾਂ ਵਿੱਚ ਪ੍ਰਚਲਿਤ ਹੈ ਅਤੇ ਇਸ ਵਿੱਚ ਮੁੰਡੇ ਜਾਂ ਕੁੜੀ ਦੀ ਉਮਰ, ਰੰਗ-ਰੂਪ, ਕੱਦ, ਵਿਦਿਅਕ ਯੋਗਤਾਵਾਂ ਜਾਂ ਕਿੱਤਾ ਅਤੇ ਆਮਦਨ ਆਦਿ ਲਿਖਕੇ ਦੁਨੀਆਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਹ ਹੁਣ ਵਿਆਹ ਕਰਵਾਉਣ ਦਾ ਇੱਛਕ ਹੈ ਅਤੇ ਜਿਸ ਵਾਸਤੇ ਇਸ ਇਸ ਤਰ੍ਹਾਂ ਦੇ ਮੁੰਡੇ\ਕੁੜੀਆਂ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ ਵਿਚੋਲਪੁਣੇ ਦਾ ਆਧੁਨਿਕ ਅਤੇ ਪ੍ਰੋਫੈਸ਼ਨਲ ਰੂਪ ਮੈਰਿਜ-ਬਿਊਰੋ ਵੀ ਜੀਵਨ ਸਾਥੀ ਲੱਭਣ ਵਿੱਚ ਸਰਗਰਮ ਹਿੱਸਾ ਪਾ ਰਿਹਾ ਹੈ। ਹੁਣ ਜਦ ਇੰਟਰਨੈੱਟ ਦਾ ਜ਼ਮਾਨਾ ਆਇਆ ਹੈ ਤਾਂ ਜੀਵਨ ਸਾਥੀ ਦੀ ਤਲਾਸ਼ ਦਾ ਦਾਇਰਾ ਸਾਰੀ ਦੁਨੀਆਂ ਤੀਕ ਫੈਲ ਗਿਆ ਹੈ ਅਤੇ ਇਸ ਕੰਮ ਲਈ ਸ਼ਾਦੀ ਡਾਟ ਕਾਮ ਅਤੇ ਜੀਵਨਸਾਥੀ ਡਾਟ ਕਾਮ ਵਰਗੀਆਂ ਸਾਈਟਾਂ ਤੁਹਾਡੇ ਲਈ ਢੁਕਵਾਂ ਵਰ\ਵਧੂ ਲੱਭਣ ਲਈ ਹਰ ਦੇਸ਼ ਅਤੇ ਨਸਲ ਦੇ ਵਿਅਕਤੀ ਤੁਹਾਡੇ ਕੰਪਿਊਟਰ ਦੀ ਸਕਰੀਨ 'ਤੇ ਪੇਸ਼ ਕਰ ਦਿੰਦੀਆਂ ਹਨ।

ਪਰ ਰਿਸ਼ਤਾ ਲੱਭਣ ਦੇ ਸਾਰੇ ਆਧੁਨਿਕ ਸਾਧਨਾਂ ਦਾ ਸਹਾਰਾ ਲੈ ਕੇ ਅਤੇ ਜੀਵਨ ਸਾਥੀ ਦੀ ਚੋਣ ਬਾਰੇ ਸਾਰੀਆਂ ਸਾਵਧਾਨੀਆਂ ਵਰਤ ਕੇ ਵੀ ਕੀ ਗਾਰੰਟੀ ਹੈ ਕਿ ਵਿਆਹੁਤਾ ਜੀਵਨ ਵਧੀਆ ਗੁਜ਼ਰੇਗਾ ! ਉੱਘੇ ਪੱਤਰਕਾਰ ਖੁਸ਼ਵੰਤ ਸਿੰਘ ਦਾ ਕਹਿਣਾ ਹੈ, “ਭਾਵੇਂ ਤੁਸੀਂ ਆਪਣਾ ਸਾਥੀ ਚੁਣਨ ਵਿੱਚ ਕਿੰਨੀ ਵੀ ਸਾਵਧਾਨੀ ਤੋਂ ਕੰਮ ਕਿਉਂ ਨਾ ਲਿਆ ਹੋਵੇ, ਫਿਰ ਵੀ ਨਤੀਜਾ ਉਹੋ ਹੀ ਹੁੰਦਾ ਹੈ। ਭਾਵੇਂ ਤੁਸੀਂ ਸਾਥੀ ਦੀ ਚੋਣ ਲਈ ਸਾਰੀ ਜਿੰਮੇਵਾਰੀ ਆਪਣੇ ਮਾਪਿਆਂ ਉਤੇ ਸੁੱਟ ਦਿਓ ਜਿਨ੍ਹਾਂ ਨੂੰ ਕਥਿਤ ਤੌਰ 'ਤੇ 'ਬਹੁਤਾ ਪਤਾ ਹੁੰਦਾ ਹੈ', ਭਾਵੇਂ ਜੋਤਸ਼ੀ ਕੋਲੋਂ ਟੇਵਾ ਕਢਾ ਲਵੋ, ਭਾਵੇਂ ਕੁਝ

19