ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਰ ਲਈ ਇਕੱਲੇ ਤੇ ਇਕੱਠੇ ਰਹਿ ਲਵੋ ਅਤੇ ਭਾਵੇਂ ਵਿਆਹ ਤੋਂ ਪਹਿਲਾਂ ਆਸ਼ਕੀ ਕਰ ਕੇ ਦੇਖ ਲਓ, ਨਤੀਜਾ ਇਕੋ ਹੀ ਨਿਕਲੇਗਾ। ਬੱਸ ਵਿਆਹ ਹੋਣ ਪਿਛੋਂ ਅਜੀਬ ਜਿਹਾ ਕੁਝ ਵਾਪਰ ਜਾਂਦਾ ਹੈ.......... ਪਹਿਲੇ ਕੁਝ ਸਾਲ ਤਾਂ ਬੱਚੇ ਜੰਮਣ ਵਿੱਚ ਹੀ ਬੀਤ ਜਾਦੇ ਹਨ। ਉਸ ਪਿਛੋਂ ਕੁਝ ਸਮਾਂ ਨੌਕਰੀ ਕਰਨ, ਰੋਟੀਆਂ ਪਕਾਉਣ, ਘਰ ਦੀ ਸਾਂਭ ਸੰਭਾਲ ਕਰਨ, ਕੱਪੜੇ ਧੋਣ, ਸਫਾਈਆਂ ਕਰਨ ਅਤੇ ਕਬੀਲਦਾਰੀ ਦੇ ਹੋਰ ਕੰਮ ਕਰਨ ਵਿੱਚ ਬੀਤਦਾ ਹੈ। ਇਸ ਘੁੰਮਣਘੇਰੀ ਵਿੱਚ ਬੰਦਾ ਬੋਰ ਹੋਣ ਲਗਦਾ ਹੈ ਅਤੇ ਪਤੀ ਪਤਨੀ ਆਨੀ ਬਹਾਨੀ ਇੱਕ ਦੂਜੇ ਨਾਲ ਲੜਦੇ ਹਨ, ਝਗੜਦੇ ਹਨ।”

ਇਸ ਵਰਤਾਰੇ ਦੇ ਕਾਰਣ ਲੱਭਣ ਲਈ ਬਹੁਤ ਸਾਰੇ ਚਿੰਤਕ ਵੱਖ ਵੱਖ ਧਾਰਨਾਵਾਂ ਪੇਸ਼ ਕਰਦੇ ਹਨ। ਪ੍ਰਸਿੱਧ ਅੰਗਰੇਜ ਲੇਖਕ ਸਮਰਸੈੱਟ ਮਾਮ (Somerset Maugham) ਤਬਦੀਲੀ ਨੂੰ ਇਸਦਾ ਕਾਰਣ ਮੰਨਦੇ ਹੋਏ ਲਿਖਦਾ ਹੈ, “ਅਸੀਂ ਲਗਾਤਾਰ ਤਬਦੀਲ ਹੁੰਦੇ ਜੀਵ ਹਾਂ...... ਅਸੀਂ ਇਸ ਵਰ੍ਹੇ ਓਹੀ ਜੀਵ ਨਹੀਂ ਹਾਂ ਜੋ ਪਿਛਲੇ ਵਰ੍ਹੇ ਸੀ ਅਤੇ ਨਾ ਹੀ ਅਸੀਂ ਜਿੰਨ੍ਹਾਂ ਨੂੰ ਪਿਆਰ ਕਰਦੇ ਹਾਂ ਉਹ ਓਹੀ ਰਹਿੰਦੇ ਹਨ। ਇਹ ਤਾਂ ਖੁਸ਼ਕਿਸਮਤ ਮੌਕਾਮੇਲ ਹੀ ਹੈ ਕਿ ਜੇ ਅਸੀਂ ਖੁਦ ਵੀ ਬਦਲਦੇ ਹੋਏ, ਦੂਸਰੇ ਬਦਲੇ ਹੋਏ ਵਿਅਕਤੀ ਨੂੰ ਉਵੇਂ ਪਿਆਰ ਕਰਦੇ ਰਹੀਏ। ਬਹੁਤੀ ਵਾਰ ਤਾਂ ਅਸੀਂ ਜਿਸ ਵਿਅਕਤੀ ਨੂੰ ਕਦੇ ਪਿਆਰ ਕਰਦੇ ਸੀ ਉਸ ਨਾਲ ਪਿਆਰ ਵਿੱਚ ਰਹਿਣ ਦੀ ਤਰਸਯੋਗ ਕੋਸ਼ਿਸ਼ ਹੀ ਕਰ ਰਹੇ ਹੁੰਦੇ ਹਾਂ। ਅਸੀਂ ਆਪਸੀ ਪਿਆਰ ਘਟ ਜਾਣ ਲਈ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਖੁਦ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹਾਂ ਜਦ ਕਿ ਮਨ ਦੀ ਇਸ ਤਬਦੀਲੀ ਨੂੰ ਸਾਡੀ ਮਨੁੱਖੀ ਜ਼ਿੰਦਗੀ ਦੇ ਕੁਦਰਤੀ ਵਰਤਾਰੇ ਵਜੋਂ ਲੈਣਾ ਚਾਹੀਦਾ ਹੈ।”

20