ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਲੋਕਾਂ ਨੂੰ ਉਪਰੋਕਤ ਗੱਲ ਠੀਕ ਲੱਗੇਗੀ ਅਤੇ ਕੁਝ ਲੋਕਾਂ ਨੂੰ ਗਲਤ ਕਿਉਂਕਿ ਇਸ ਵਿੱਚ ਮਾਮਲੇ ਦਾ ਇੱਕ ਪੱਖ ਹੀ ਲਿਆ ਗਿਆ ਹੈ ਜੋ ਝੂਠ ਤਾਂ ਨਹੀਂ ਪਰ ਪੂਰਾ ਸੱਚ ਵੀ ਪੇਸ਼ ਨਹੀਂ ਕਰਦਾ। ਇਸ ਤੱਥ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ ਕਿ ਚਾਹੇ ਵਿਅਕਤੀ ਬਦਲਦਾ ਜਾਂਦਾ ਹੈ ਪਰ ਉਸਦੀ ਸ਼ਖਸੀਅਤ ਦੇ ਕੁਝ ਬੁਨਿਆਦੀ ਪਹਿਲੂ ਹੁੰਦੇ ਹਨ ਜੋ ਉਮਰ ਨਾਲ ਬਹੁਤਾ ਨਹੀਂ ਬਦਲਦੇ। ਜਿਵੇਂ ਜਵਾਨੀ ਦੇ ਸਮੇਂ ਦੀ ਬਾਹਰੀ ਖੂਬਸੂਰਤੀ ਜਾਂ ਇਸ਼ਕ ਦੇ ਦੌਰ ਵਿੱਚ ਦਰਸਾਈਆਂ ਗਈਆਂ ਵਕਤੀ ਭਾਵਨਾਵਾਂ ਜਾਂ ਵਿਆਹ ਸਮੇਂ ਦੇ ਆਰਥਿਕ ਲਾਭ ਆਦਿ ਗੱਲਾਂ ਨੂੰ ਹੀ ਵੇਖਿਆ ਅਤੇ ਪਸੰਦ ਕੀਤਾ ਜਾਵੇ ਤਾਂ ਇਹ ਗੱਲਾਂ ਕੁਝ ਸਮੇਂ ਬਾਅਦ ਬਦਲ ਸਕਦੀਆਂ ਹਨ। ਪਤਲੀ ਕਮਰ ਕਮਰਾ ਬਣ ਸਕਦੀ ਹੈ, ਚੰਨ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਵਾਲਾ ਸੂਟ ਲਿਆਉਣ ਪਿੱਛੇ ਕਲੇਸ਼ ਖੜਾ ਕਰ ਸਕਦਾ ਹੈ ਅਤੇ ਆਰਥਿਕ ਪੱਖੋਂ ਵਧੀਆ ਲੱਗਣ ਵਾਲਾ ਕਬੀਲਦਾਰੀ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਿੱਧ ਹੋ ਸਕਦਾ ਸਕਦੀ ਹੈ। ਪਰ ਜੋ ਚੰਗੇ ਸੁਭਾਅ ਦੀ ਮਿਠਾਸ, ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਖਿੜੇ ਮੱਥੇ ਝੱਲ ਸਕਣ ਦੀ ਸਮਰੱਥਾ, ਜੀਵਨ ਪ੍ਰਤੀ ਉਸਾਰੂ ਪਹੁੰਚ, ਬੌਧਿਕ ਪੱਧਰ, ਸਰੀਰਕ ਦਿੱਖ ਨੂੰ ਸੁਆਰਣ ਅਤੇ ਸੰਭਾਲਣ ਦਾ ਵੱਲ, ਸੁਹਜ-ਸਲੀਕੇ ਵਰਗੇ ਗੁਣ ਹੁੰਦੇ ਹਨ, ਉਹ ਵਿਅਕਤੀ ਦੀ ਸ਼ਖਸੀਅਤ ਦਾ ਸਥਾਈ ਅੰਗ ਹੁੰਦੇ ਹਨ ਅਤੇ ਵਕਤ ਨਾਲ ਅਕਸਰ ਇਹਨਾਂ ਵਿੱਚ ਹੋਰ ਨਿਖਾਰ ਆਉਂਦਾ ਹੈ।

ਵਿਆਹ ਨਾਲ ਸਬੰਧਿਤ ਇੱਕ ਹੋਰ ਵਧੇਰੇ ਡੂੰਘਾ ਮਸਲਾ ਵਿਆਹੁਤਾ ਜੀਵਨ ਦੀ ਇਕਸਾਰਤਾ (monotony) ਤੋਂ ਉਕਤਾਹਟ ਹੋਣਾ ਹੈ। ਜਿਹੜੀ ਚੀਜ ਹਰ ਵਕਤ ਕੋਲ ਹੁੰਦੀ ਹੈ ਉਸ ਪ੍ਰਤੀ ਖਿੱਚ ਖਤਮ ਹੋ ਜਾਂਦੀ ਹੈ। ਵਿਆਹ ਬਾਹਰੇ ਬਹੁਤੇ ਸਬੰਧ ਇਸ ਨੀਰਸਤਾ ਨੂੰ ਤੋੜਨ ਵਿਚੋਂ ਹੀ ਪੈਦਾ ਹੁੰਦੇ ਹਨ, ਬਹਾਨੇ ਚਾਹੇ

21