ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੂਮਿਕਾ ਗ਼ੁਲਬੀਨ (Kaleidoscope) ਇੱਕ ਖਿਡੌਣਾ ਯੰਤਰ ਹੁੰਦਾ ਹੈ ਜਿਸ ਵਿੱਚ ਦਰਪਣ ਦੇ ਤਿੰਨ ਟੁਕੜਿਆਂ ਦੇ ਵਿਚਕਾਰ ਚੂੜੀਆਂ ਦੇ ਟੁਕੜੇ ਜਾਂ ਹੋਰ ਰੰਗਦਾਰ ਟੁਕੜੇ ਪਾ ਦਿੱਤੇ ਜਾਂਦੇ ਹਨ ਅਤੇ ਜਦ ਉਨ੍ਹਾਂ ਨੂੰ ਇੱਕ ਪਾਸੇ ਤੋਂ ਦੇਖਿਆ ਜਾਂਦਾ ਹੈ ਤਾਂ ਬਹੁਤ ਸਾਰੇ ਖੂਬਸੂਰਤ ਪੈਟਰਨ ਦੇਖਣ ਨੂੰ ਮਿਲਦੇ ਹਨ। ਇਸ ਪੁਸਤਕ ਵਿੱਚ ਵੀ ਜੀਵਨ ਅਤੇ ਸਮਾਜ ਦੇ ਬਹੁਤ ਸਾਰੇ ਰੰਗਾਂ ਦੇ ਟੁਕੜੇ ਪਾਏ ਗਏ ਹਨ, ਜਿਨ੍ਹਾਂ ਦੇ ਰੰਗ ਬਿਰੰਗੇ ਪ੍ਰਤੀਬਿੰਬਾਂ ਨੂੰ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੇਖਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ਦੀ ਸ਼ੁਰੂਆਤ ਔਰਤ ਮਰਦ ਸਬੰਧਾਂ ਤੋਂ ਕੀਤੀ ਗਈ ਹੈ ਜਿਸ ਵਿੱਚ ਵਫ਼ਾ-ਬੇਵਫ਼ਾਈ ਵਰਗੇ ਵਰਤਾਰਿਆਂ ਦੇ ਜੀਵ-ਵਿਗਿਆਨਕ ਆਧਾਰ ਲੱਭਣ ਤੋਂ ਚੱਲ ਕੇ ਵਿਆਹ ਸੰਸਥਾ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਫਰੋਲੇ ਗਏ ਹਨ ਅਤੇ ਫਿਰ ਇਨ੍ਹਾਂ ਸਬੰਧਾਂ ਵਿਚੋਂ ਉਪਜਦੇ ਬੱਚਿਆਂ ਦੇ ਲਿੰਗ ਨਿਰਧਾਰਣ ਦੇ ਵਿਗਿਆਨਕ ਕਾਰਣ ਅਤੇ ਸੰਭਾਵਨਾਵਾਂ ਦੇ ਗਣਿਤਕ ਅਧਾਰ 'ਤੇ ਸਿੱਟੇ ਕੱਢੇ ਗਏ ਹਨ। ਸਾਡੇ ਸਭਿਆਚਾਰ ਵਿੱਚ ਆ ਰਹੀਆਂ ਤਬਦੀਲੀਆਂ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ; ਅਗਲੇ ਚੈਪਟਰਾਂ ਵਿੱਚ ਇਨ੍ਹਾਂ ਤਬਦੀਲੀਆਂ ਬਾਰੇ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਕਿਤਾਬਾਂ ਦਾ ਵਿਅਕਤੀ ਅਤੇ ਸਮਾਜ ਦੋਹਵਾਂ ਵਿੱਚ ਵੱਡਾ ਰੋਲ ਹੁੰਦਾ ਹੈ; ਸੋ ਦੋ ਚੈਪਟਰਾਂ ਵਿੱਚ ਕਿਤਾਬਾਂ ਦੀ ਮਹੱਤਤਾ ਅਤੇ ਚੋਣ ਬਾਰੇ ਕੁਝ ਗੱਲਾਂ ਕੀਤੀਆਂ ਗਈਆਂ ਹਨ। ਇਸ ਤੋਂ ਅੱਗੇ ਵਿਗਿਆਨ ਦੇ ਵੱਖ ਵੱਖ ਪੱਖਾਂ ਨੂੰ ਵਿਚਾਰਿਆ ਗਿਆ ਹੈ। ਧਰਮ ਦੀ ਉਤਪਤੀ, ਡੇਰਿਆਂ 'ਤੇ ਵਧਦੀਆਂ ਭੀੜਾਂ ਅਤੇ 3