ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੀਟ ਖਾਣ ਵਰਗੇ ਮੁੱਦਿਆਂ ਨੂੰ ਤਰਕਸ਼ੀਲ ਨਜ਼ਰੀਏ ਤੋਂ ਘੋਖਿਆ ਗਿਆ ਹੈ। ਸੋਸ਼ਲ ਮੀਡੀਆ ਇੱਕ ਤਾਜਾ ਵਰਤਾਰਾ ਹੈ, ਇਸ ਦੀਆਂ ਸਮਾਜਿਕ-ਰਾਜਨੀਤਕ ਤਬਦੀਲੀ ਵਿੱਚ ਸੰਭਾਵਨਾਵਾਂ ਅਤੇ ਸੀਮਤਾਈਆਂ ਨੂੰ ਬਿਆਨਿਆ ਹੈ। ਆਖਰ ਵਿੱਚ ਤਿੰਨ ਅਜਿਹੇ ਮਹਾਂ-ਮਾਨਵਾਂ ਦੀ ਸੰਖੇਪ ਗਾਥਾ ਬਿਆਨੀ ਹੈ ਜਿਨ੍ਹਾਂ ਨੇ ਆਪਣੀਆਂ ਸਰੀਰਕ ਬਿਮਾਰੀਆਂ ਅਤੇ ਅਸਮਰਥਾਵਾਂ ਦੇ ਬਾਵਜੂਦ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਅਤੇ ਸਾਰਥਿਕ ਜ਼ਿੰਦਗੀ ਜਿਉਂਦੇ ਹੋਏ ਸਮਾਜ ਵਿੱਚ ਬਹੁਤ ਸ਼ਾਨਦਾਰ ਯੋਗਦਾਨ ਪਾਇਆ। ਇਹ ਸਾਰੇ ਲੇਖ ਪਿਛਲੇ ਸਾਲਾਂ ਦੌਰਾਨ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹੇ ਹਨ। ਵਧੇਰੇ ਕਰਕੇ ਇਹ ਲੇਖ ਨਵਾਂ ਜ਼ਮਾਨਾ, ਪੰਜਾਬੀ ਟ੍ਰਿਬਿਊਨ ਅਤੇ ਤਰਕਸ਼ੀਲ ਮੈਗ਼ਜ਼ੀਨ ਵਿੱਚ ਛਪਦੇ ਰਹੇ ਹਨ। ਹੁਣ ਇਨ੍ਹਾਂ ਨੂੰ ਇਕੱਠੇ ਕਰ ਕੇ ਪੁਸਤਕ ਰੂਪ ਵਿੱਚ ਪਾਠਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਵਿਸ਼ਿਆਂ ਬਾਰੇ ਗੱਲ ਹੋਰ ਅੱਗੇ ਤੁਰ ਸਕੇ। - ਰਾਜਪਾਲ ਸਿੰਘ -