ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਔਰਤ ਮਰਦ ਸਬੰਧਾਂ ਦਾ ਵਿਗਿਆਨਕ ਵਿਸ਼ਲੇਸ਼ਣ ਇੱਕ ਪੰਜਾਬੀ ਗੀਤ ਵਿੱਚ ਆਦਮੀ ਕਹਿੰਦਾ ਹੈ: ਹੁਸਨ ਤੇ ਵਫਾ ਕਦੇ ਇੱਕ ਨਹੀਓਂ ਹੋਏ ਨੀ, ਜਿੰਨ੍ਹਾਂ ਕੀਤਾ ਪਿਆਰ ਸਦਾ ਮੇਰੇ ਵਾਂਗ ਰੌਏ ਨੀ। ਇੱਕ ਹਿੰਦੀ ਗੀਤ ਦੇ ਬੋਲ ਹਨ: ਹਸੀਨੋ ਸੇ ਅਹਿਦੇ ਵਫ਼ਾ ਢੂੰਡਤੇ ਹੋ, ਬੜੇ ਨਾਸਮਝ ਹੋ ਯੇ ਕਿਆ ਢੂੰਡਤੇ ਹੋ। ਇੱਕ ਰੂਸੀ ਨਾਵਲ ਵਿੱਚ ਆਉਂਦਾ ਹੈ: ਉਹ ਹੌਲੀ ਹੌਲੀ ‘ਸੋਹਣੀਆਂ ਬੇਵਫ਼ਾ ਹੁੰਦੀਆਂ ਨੇ' ਗੀਤ ਦੀ ਧੁੰਨ ਗੁਣਗਣਾਉਂਦਾ ਜਾ ਰਿਹਾ ਸੀ। (ਭਾਵ ਰੂਸ ਵਿੱਚ ਇਹ ਕਿਸੇ ਆਮ ਪ੍ਰਚਲਿਤ ਗੀਤ ਦੇ ਬੋਲ ਹੋਣਗੇ) ਇਹੋ ਜਿਹੇ ਹੋਰ ਸੈਂਕੜੇ ਕਾਵਿ ਟੋਟੇ ਅਤੇ ‘ਭਰਥਰੀ ਹਰੀ' ਵਰਗੇ ਪੂਰੇ ਸੂਰੇ ਕਿੱਸੇ ਪੇਸ਼ ਕੀਤੇ ਜਾ ਸਕਦੇ ਹਨ ਜਿਨ੍ਹਾਂ ਦਾ ਭਾਵ ਅਰਥ ਹੁੰਦਾ ਹੈ ਕਿ ਔਰਤ ਬੇਵਫ਼ਾਈ ਕਰਦੀ ਹੈ, ਇੱਕ ਮਰਦ ਨਾਲ ਹੀ ਬੱਝੀ ਨਹੀਂ ਰਹਿੰਦੀ। ਪਰ ਕੀ ਇਹ ਸੱਚ ਹੈ? ਜਾਂ ਮਰਦ ਪ੍ਰਧਾਨ ਸਮਾਜ ਵੱਲੋਂ ਚਲਾਈ ਗਈ ਇੱਕ ਮਿੱਥ ਹੈ? ਜੇ ਔਰਤ ਮਰਦ ਸਬੰਧਾਂ ਦਾ ਵਿਗਿਆਨਕ ਅਧਾਰ 'ਤੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਨਾ ਸਿਰਫ ਇਹ ਗੱਲ ਹੀ ਝੂਠੀ ਨਿਕਲਦੀ ਹੈ ਸਗੋਂ ਇਸ ਤੋਂ ਉਲਟ ਸੱਚ ਸਾਹਮਣੇ ਆਉਂਦਾ ਹੈ ਕਿ ਇਹ ਪ੍ਰਵਿਰਤੀ ਅਸਲ ਵਿੱਚ ਮਰਦ ਦੀ ਹੁੰਦੀ ਹੈ, ਚਾਹੇ 50