ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਵਿੱਚ ਉਸ ਦਾ ਵੀ ਆਪਣਾ ‘ਕਸੂਰ’ ਕੋਈ ਨਹੀਂ ਹੁੰਦਾ, ਸਿਰਫ ਕੁਝ ਜੀਵ ਵਿਗਿਆਨਕ ਕਾਰਨ ਹੁੰਦੇ ਹਨ ਜੋ ਉਸ ਨੂੰ ਕੁਝ ਹੋਰ ਨਵਾਂ ਢੂੰਡਣ ਵਿਚ ਉਲਝਾਈ ਰੱਖਦੇ ਹਨ। ਨਰ ਅਤੇ ਮਾਦਾ ਦੇ ਸਰੀਰਕ ਸਬੰਧਾਂ ਦੀ ਜੀਵ-ਵਿਗਿਆਨਕ ਬੁਨਿਆਦ ਸੰਤਾਨ ਉਤਪਤੀ ਹੈ। ਸੰਤਾਨ ਅਸਲ ਵਿਚ ਜੀਵ ਦੀ ਇਸ ਸੰਸਾਰ ਵਿਚ ਸਦਾ ਆਪਣੀ ਹੋਂਦ ਕਾਇਮ ਰੱਖਣ ਦੀ ਇੱਛਾ ਵਿੱਚੋਂ ਹੀ ਨਿਕਲਦੀ ਹੈ। ਹਰ ਜੀਵ ਚਾਹੇ ਵੱਧ ਤੋਂ ਵੱਧ ਲੰਮਾ ਸਮਾਂ ਜਿਉਂਦੇ ਰਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਹਰ ਹੋਰ ਵਸਤੂ ਵਾਂਗ ਉਸਨੇ ਵੀ ਘਸਾਈ ਰਗੜਾਈ ਨਾਲ ਆਖਰ ਖਤਮ ਹੋਣਾ ਹੁੰਦਾ ਹੈ। ਸੋ ਸੰਤਾਨ ਉਤਪਤੀ ਰਾਹੀਂ ਆਪਣੇ ਹੀ ਸਰੀਰ ਦੇ ਇੱਕ ਸੈੱਲ ਤੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਇੱਛਾ ਹਰ ਜੀਵ ਦੀ ਇਕ ਕੁਦਰਤੀ ਮੂਲ ਪ੍ਰਵਿਰਤੀ ਬਣ ਗਈ ਕਿਉਂਕਿ ਇਸ ਨਾਲ ਉਸ ਦੇ ਸਰੀਰ ਦਾ ਹੀ ਇਕ ਹਿੱਸਾ ਵਿਕਸਿਤ ਹੋ ਕੇ ਪੂਰਾ ਸੂਰਾ ਜੀਵ ਬਣ ਕੇ ਅੱਗੇ ਤੋਂ ਅੱਗੇ ਜ਼ਿੰਦਗੀ ਜਿਉਂਦਾ ਰਹਿੰਦਾ ਹੈ। ਜੀਵਾਂ ਵਿਚ ਜੇ ਇਹ ਇੱਛਾ ਨਾ ਵਿਕਸਿਤ ਹੁੰਦੀ ਤਾਂ ਸੰਸਾਰ 'ਤੇ ਕੋਈ ਜੀਵਨ ਹੀ ਨਹੀਂ ਹੋਣਾ ਸੀ। ਸੰਤਾਨ ਉਤਪਤੀ ਪ੍ਰਤੀ ਮਨੁੱਖ ਵਿੱਚ ਜੋ ਜੀਵ ਵਿਗਿਆਨਕ ਪ੍ਰਵਿਰਤੀਆਂ ਬਣੀਆਂ, ਉਨ੍ਹਾਂ ਨੂੰ ਅੱਜ ਦੇ ਸਹੂਲਤਮਈ ਆਧੁਨਿਕ ਵਾਤਾਵਰਣ ਦੇ ਪ੍ਰਸੰਗ ਵਿੱਚ ਨਹੀਂ ਸਮਝਿਆ ਜਾ ਸਕਦਾ ਸਗੋਂ ਇਸ ਨੂੰ ਮਨੁੱਖੀ ਵਿਕਾਸ ਦੇ ਉਸ ਮੁੱਢਲੇ ਜੰਗਲੀ ਜੀਵਨ ਦੇ ਸੰਦਰਭ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ। ਜਦ ਮਨੁੱਖ ਕੁਦਰਤੀ ਹਾਲਤਾਂ ਵਿਚ ਰਹਿੰਦਾ ਸੀ ਤਾਂ ਉਸ ਦੇ ਜਿਉਂਦੇ ਰਹਿਣ ਦੀ ਦਰ ਹੁਣ ਮੁਕਾਬਲੇ ਬਹੁਤ ਘੱਟ ਸੀ। ਉਹ ਕੁਦਰਤੀ ਆਫਤਾਂ ਤੇ ਬਿਮਾਰੀਆਂ ਆਦਿ ਤੋਂ ਇਲਾਵਾ ਦੂਸਰੇ ਜਾਨਵਰਾਂ ਦਾ ਖਾਜਾ ਬਣਦਾ ਰਹਿੰਦਾ ਸੀ ਜਿਸ ਕਰਕੇ ਉਸ ਦੀ ਪੈਦਾ ਕੀਤੀ ਸੰਤਾਨ ਵਿਚੋਂ ਬਹੁਤ ਥੋੜ੍ਹੀ ਗਿਣਤੀ ਬਚਦੀ ਸੀ। ਸੰਘਰਸ਼ ਦੀਆਂ ਇਨ੍ਹਾਂ ਕੁਦਰਤੀ ਹਾਲਤਾਂ ਵਿੱਚ 7