ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭ ਜੀਵਾਂ ਵਾਂਗ ਮਨੁੱਖ ’ਚ ਵੀ ਸੰਤਾਨ ਉਤਪਤੀ ਪ੍ਰਤੀ ਦੋ ਮੂਲ ਪ੍ਰਵਿਰਤੀਆਂ ਵਿਕਸਿਤ ਹੋਈਆਂ ਸੁਭਾਵਿਕ ਸਨ (1) ਉਹ ਸੰਭਵ ਹੱਦ ਤੱਕ ਵੱਧ ਤੋਂ ਵੱਧ ਸੰਤਾਨ ਪੈਦਾ ਕਰੇ (2) ਉਸ ਸੰਤਾਨ ਦੀ ਵੱਧ ਤੋਂ ਵੱਧ ਸਾਂਭ ਸੰਭਾਲ ਕਰੇ ਤਾਂ ਜੋ ਉਹ ਜਿਉਂਦੇ ਰਹਿਣ ਲਈ ਸੰਘਰਸ਼ ਵਿਚ ਸਫ਼ਲ ਹੋਵੇ। ਇਨ੍ਹਾਂ ਦੋਵਾਂ ਪ੍ਰਵਿਰਤੀਆਂ ਵਿਚੋਂ ਮਨੁੱਖੀ ਨਰ ਭਾਵ ਮਰਦ ਸਰੀਰਕ ਤੌਰ 'ਤੇ ਪਹਿਲੀ ਪ੍ਰਵਿਰਤੀ 'ਤੇ ਪੂਰਾ ਉਤਰਨ ਦੇ ਸਮਰੱਥ ਹੈ ਜਦ ਕਿ ਔਰਤ ਦਾ ਵਿਕਾਸ ਦੂਸਰੀ ਪ੍ਰਵਿਰਤੀ ਦੀ ਪੂਰਤੀ ਅਧੀਨ ਹੋਇਆ। ਇਨ੍ਹਾਂ ਦੋਵਾਂ ਪ੍ਰਵਿਰਤੀਆਂ ਭਾਵ ਵੱਧ ਸੰਤਾਨ ਪੈਦਾ ਕਰਨੀ ਅਤੇ ਪੈਦਾ ਸੰਤਾਨ ਦੀ ਵੱਧ ਤੋਂ ਵੱਧ ਸਾਂਭ ਸੰਭਾਲ ਕਰਨ ਵਿਚਕਾਰ ਵੀ ਇੱਕ ਵਿਰੋਧਤਾਈ ਹੈ। ਜੇ ਸੰਤਾਨ ਵੱਧ ਪੈਦਾ ਹੁੰਦੀ ਹੈ ਤਾਂ ਉਸ ਦੀ ਓਨੀ ਸਾਂਭ ਸੰਭਾਲ ਨਹੀਂ ਹੋ ਸਕਦੀ ਅਤੇ ਜੇ ਸਾਂਭ ਸੰਭਾਲ ਲਈ ਵੱਧ ਸਮਾਂ ਸ਼ਕਤੀ ਲਗਾਈ ਜਾਂਦੀ ਹੈ ਤਾਂ ਲਗਾਤਾਰ ਸੰਤਾਨ ਉਤਪਤੀ ਨਹੀਂ ਕੀਤੀ ਜਾ ਸਕਦੀ। ਹੇਠਲੇ ਪੱਧਰ ਦੇ ਜੀਵਾਂ ਵਿਚ ਇਸ ਵਿਰੋਧਤਾਈ ਵਿਚੋਂ ਪਹਿਲਾ ਪੱਖ ਭਾਰੂ ਹੁੰਦਾ ਹੈ ਜਿਵੇਂ ਡੱਡੂ ਮੱਛੀਆਂ ਵਰਗੇ ਜੀਵਾਂ ਵਿਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸੰਤਾਨ ਪੈਦਾ ਹੁੰਦੀ ਹੈ ਪਰ ਉਸ ਦੀ ਸਾਂਭ ਸੰਭਾਲ ਵਾਲਾ ਪੱਖ ਬਿਲਕੁਲ ਕਮਜ਼ੋਰ ਹੈ। ਜਿਵੇਂ ਜਿਵੇਂ ਉਪਰਲੀ ਪੱਧਰ ਦੇ ਜੀਵਾਂ ਵੱਲ ਜਾਂਦੇ ਹਾਂ, ਸੰਤਾਨ ਦੀ ਗਿਣਤੀ ਵਾਲਾ ਪੱਖ ਘਟਦਾ ਜਾਂਦਾ ਹੈ ਪਰ ਉਸਦੀ ਵਧੇਰੇ ਸਾਂਭ ਸੰਭਾਲ ਵਾਲਾ ਗੁਣਾਤਮਕ ਪੱਖ ਵੱਧਦਾ ਜਾਂਦਾ ਹੈ। ਇਸ ਦੇ ਪਿਛੇ ਇਹ ਵੀ ਕਾਰਨ ਹੈ ਕਿ ਜਿਵੇਂ ਜਿਵੇਂ ਜੀਵ ਗੁੰਝਲਦਾਰ ਹੁੰਦਾ ਜਾਂਦਾ ਹੈ ਉਸ ਦੇ ਪੂਰਾ ਵਿਕਸਿਤ ਹੋਣ ਵਿਚ ਵੱਧ ਸਮਾਂ ਅਤੇ ਸਾਧਨ ਲਗਦੇ ਹਨ। ਇਸ ਤਰ੍ਹਾਂ ਮਨੁੱਖੀ ਬੱਚਾ ਸਾਂਭ ਸੰਭਾਲ ਦੀ ਬਹੁਤ ਜ਼ਿਆਦਾ ਅਤੇ ਲੰਮੇਂ ਸਮੇਂ ਤੱਕ ਮੰਗ ਕਰਦਾ ਹੈ। ਦੁੱਧ 8