ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਾਊ ਵਰਗ ਦੇ ਹੋਰ ਸਾਰੇ ਜੀਵਾਂ ਵਾਂਗ ਮਨੁੱਖੀ ਬੱਚੇ ਨੂੰ ਆਪਣੀ ਖੁਰਾਕ ਪ੍ਰਾਪਤੀ ਲਈ ਮਾਤਾ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਪਰ ਬੱਚੇ ਦੀ ਖੁਰਾਕ ਸੁਰੱਖਿਆ ਅਤੇ ਆਪਣੀ ਖੁਰਾਕ ਪ੍ਰਾਪਤੀ ਆਦਿ ਦੀਆਂ ਲੋੜਾਂ ਨੂੰ ਠੀਕ ਢੰਗ ਨਾਲ ਪੂਰਾ ਕਰਨਾ ਮਾਦਾ ਲਈ ਇਕਵੱਲੇ ਤੌਰ ਤੇ ਬਹੁਤ ਮੁਸ਼ਕਲ ਹੈ। ਇਸ ਲਈ ਉਹ ਚਾਹੁੰਦੀ ਹੈ ਬੱਚੇ ਦੇ ਜਨਮ ਲਈ ਜਿੰਮੇਵਾਰ ਨਰ ਉਸ ਦਾ ਪੱਕਾ ਸਾਥੀ ਬਣੇ। ਇਕ ਤੋਂ ਬਹੁਤੇ ਨਰਾਂ ਨਾਲ ਸਬੰਧ ਸਥਾਈ ਅਤੇ ਗੂੜ੍ਹੇ ਨਹੀਂ ਹੋ ਸਕਦੇ। ਇਸ ਲਈ ਉਸ ਵਿਚ ਸੁਭਾਵਿਕ ਤੌਰ ਤੇ ਇਕ ਨਰ ਪ੍ਰਤੀ ਸਮਰਪਣ ਦੀ ਭਾਵਨਾ ਵਿਕਸਿਤ ਹੋਈ। ਦੂਜੇ ਪਾਸੇ ਮਨੁੱਖੀ ਨਰ (ਮਰਦ) ਦੀ ਸੰਤਾਨ ਦੇ ਵੱਧ ਜਿਉਂਦੇ ਰਹਿਣ ਅਤੇ ਵਧਣ ਫੁੱਲਣ ਦੇ ਮੌਕੇ ਉਨੇ ਹੀ ਵਧ ਜਾਂਦੇ ਹਨ ਜਿੰਨੀਆਂ ਵਧੇਰੇ ਔਰਤਾਂ ਨਾਲ ਉਸ ਦਾ ਸਬੰਧ ਹੋਵੇ। ਜੰਗਲੀ ਜੀਵਨ ਵਾਲੀਆਂ ਕੁਦਰਤੀ ਹਾਲਤਾਂ ਵਿੱਚ ਜੇ ਕਿਸੇ ਮਰਦ ਦੀ ਸਾਰੀ ਸੰਤਾਨ ਇਕੋ ਔਰਤ ਕੋਲ ਹੀ ਹੈ ਤਾਂ ਕਿਸੇ ਵੀ ਕੁਦਰਤੀ ਮਾਰ ਪੈਣ ਦੀ ਸੂਰਤ ਵਿਚ ਉਹ ਸਾਰੀ ਇਕੱਠੀ ਨਸ਼ਟ ਹੋ ਸਕਦੀ ਹੈ ਪਰ ਜੇ ਉਸਦੀ ਸੰਤਾਨ ਅੱਠ ਦਸ ਮਦਾਵਾਂ ਪਾਸ ਹੈ ਤਾਂ ਉਨ੍ਹਾਂ ਵਿਚੋਂ ਕੁਝ ਦੇ ਬਚੇ ਰਹਿਣ ਅਤੇ ਵਧਣ ਫੁੱਲਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਥੇ ਇਹ ਗੱਲ ਮੁੜ ਚੇਤੇ ਕਰਨ ਦੀ ਲੋੜ ਹੈ ਕਿ ਮਨੁੱਖ ਦੀਆਂ ਸਾਰੀਆਂ ਮੂਲ ਪ੍ਰਵਿਰਤੀਆਂ ਉਸ ਦੇ ਲੱਖਾਂ ਸਾਲਾਂ ਦੇ ਕੁਦਰਤੀ ਜੰਗਲੀ ਜੀਵਨ ਵਿਚੋਂ ਪੈਦਾ ਹੋਈਆਂ ਨਾ ਕਿ ਚਾਰ-ਪੰਜ ਹਜ਼ਾਰ ਸਾਲ ਦੇ ਹੁਣ ਵਾਲੇ ਸਮਾਜਿਕ ਜੀਵਨ ਵਿਚੋਂ। ਇਸ ਸਬੰਧੀ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਨਰ ਵਿਚ ਹਰ ਰੋਜ਼ ਲੱਖਾਂ ਸ਼ੁਕਰਾਣੂ ਪੈਦਾ ਹੁੰਦੇ ਹਨ ਜਦ ਕਿ ਮਨੁੱਖੀ ਮਾਦਾ ਵਿਚ ਹਰ ਮਹੀਨੇ ਇਕ ਹੀ ਬੀਜ-ਅੰਡ ਵਿਕਸਿਤ ਹੁੰਦਾ ਹੈ। ਨਰ ਦੀ ਇਹ ਜੀਵ-ਵਿਗਿਆਨਕ 9+-*-6+66+