ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਰੱਥਾ ਵੀ ਉਸ ਨੂੰ ਬਹੁਤੀਆਂ ਮਦਾਵਾਂ ਨਾਲ ਸਬੰਧ ਬਣਾਉਣ ਦੇ ਯੋਗ ਬਣਾਉਂਦੀ ਹੈ ਅਤੇ ਇਸ ਲਈ ਖਿੱਚ ਪੈਦਾ ਕਰਦੀ ਹੈ। ਵਿਗਿਆਨੀਆਂ ਵੱਲੋਂ ਮਨੁੱਖੀ ਨਰ ਦੀ ਇਸ ਪ੍ਰਵਿਰਤੀ ਦੀ ਵਧੇਰੇ ਸਪਸ਼ਟ ਜਾਣਕਾਰੀ ਹਾਸਲ ਕਰਨ ਲਈ ਬਾਂਦਰ ਜਾਤੀ ਦੇ ਹੋਰ ਜੀਵਾਂ ਦਾ ਇਸ ਪੱਖੋਂ ਅਧਿਐਨ ਕੀਤਾ ਗਿਆ ਹੈ, ਜਿਸ ਤੋਂ ਇਹੀ ਸਿੱਟਾ ਨਿਕਲਿਆ ਹੈ ਕਿ ਦੁੱਧ ਚੁੰਘਾਊ ਜੀਵਾਂ ਵਿੱਚ ਇੱਕ ਨਰ-ਇੱਕ ਮਾਦਾ ਵਾਲੀ ਪ੍ਰਵਿਰਤੀ ਬਹੁਤ ਘੱਟ ਹੈ। ਇਸ ਦੀ ਬਜਾਏ ਇੱਕ ਨਰ-ਬਹੂ ਮਾਦਾ ਵਾਲੀ ਸਥਿਤੀ ਵਧੇਰੇ ਹੈ। ਦੁੱਧ ਚੁੰਘਾਊ ਜਾਨਵਰਾਂ ਵਿਚੋਂ ਮਨੁੱਖ ਅੱਗੇ ਜਿਸ ਵਰਗ ਨਾਲ ਸਬੰਧਤ ਹੈ ਉਸ ਨੂੰ 'ਪ੍ਰਾਈਮੇਟ’ ਵਰਗ ਕਿਹਾ ਜਾਂਦਾ ਹੈ। ਇਸ ਪ੍ਰਾਈਮੇਟ ਵਰਗ ਵਿੱਚ ਸੈਂਕੜੇ ਕਿਸਮ ਦੇ ਬਾਂਦਰ, ਲੰਗੂਰ, ਗਿਬਨ, ਗੁਰੀਲੇ ਅਤੇ ਬਣਮਾਨਸ ਆਦਿ ਆ ਜਾਂਦੇ ਹਨ। ਇਨ੍ਹਾਂ ਸੈਂਕੜੇ ਜਾਤੀਆਂ ਵਿਚ ਕੇਵਲ ਚਾਰ ਜੀਵ-ਜਾਤੀਆਂ ਗਿਬਨ, ਮੈਲਾਗਾਸੀ ਲੰਗੂਰ ਤੇ ਦੋ ਬਾਂਦਰ ਨਸਲਾਂ ਓਲਡ ਵਰਲਡ ਬਾਂਦਰ ਅਤੇ ਦੱਖਣੀ ਅਮਰੀਕੀ ਬਾਂਦਰਾਂ ਵਿੱਚ ਹੀ ਇੱਕ ਨਰ ਇਕ - ਮਾਦਾ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ ਅਤੇ ਇਨ੍ਹਾਂ ਵਿਚੋਂ ਵੀ ਕੇਵਲ ਗਿਬਨ ਅਤੇ ਮੈਲਾਗਾਸੀ ਲੰਗੂਰ ਹੀ ਪੱਕੇ ਇਕ ਪਤਨੀ-ਵਰਤਾ ਹਨ। (ਸੋਮਾ - ਕੈਂਬ੍ਰਿਜ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਐਨਸਾਈਕਲੋਪੀਡੀਆ ਆਫ ਹਿਊਮਨ ਐਵੋਲੂਸ਼ਨ ਹੁਣ ਅੱਗੇ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਾਈਮੇਟ ਵਰਗ ਦੇ ਨਰ ਫਿਰ ਕਿੰਨੀਆਂ ਕੁ ਮਾਦਾਵਾਂ ਨਾਲ ਸਰੀਰਕ ਸਬੰਧ ਰੱਖਦੇ ਹਨ। ਵਿਗਿਅਆਨੀਆਂ ਮੁਤਾਬਕ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀਆਂ ਕੁ ਮਾਦਾਵਾਂ ਸੁਰੱਖਿਆ ਦੇ ਸਕਦਾ ਹੈ। ਕੁਝ ਜਾਨਵਰਾਂ ਵਿਚ ਥੋੜ੍ਹੇ ਏਰੀਏ ਵਿਚੋਂ ਖੁਰਾਕ 10