ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸ਼ਵ ਸਭਿਆਚਾਰ ਬਨਾਮ ਸਥਾਨਿਕ ਸਭਿਆਚਾਰ:

ਜੇ ਆਧੁਨਿਕ ਤਕਨੀਕ ਨੇ ਇੱਕ ਵਿਸ਼ਵ ਸਭਿਆਚਾਰ ਲਈ ਹਾਲਤਾਂ ਦੀ ਸਿਰਜਣਾ ਕਰਨੀ ਹੈ ਤਾਂ ਕਿਸੇ ਖਿੱਤੇ ਦੇ ਇਤਿਹਾਸ, ਭੂਗੋਲ ਨੇ ਉਸ ਵਿਸ਼ਵ ਸਭਿਆਚਾਰ ਦਾ ਸਥਾਨਿਕ ਰੂਪ ਬਣਾਉਣਾ ਹੈ।ਆਧੁਨਿਕ ਤਕਨੀਕ ਨਾਲ ਬੇਮੇਲ ਕੋਈ ਸਥਾਨਿਕ ਸਭਿਆਚਾਰ ਕਾਇਮ ਨਹੀਂ ਰਹਿ ਸਕਦਾ ਅਤੇ ਇਤਿਹਾਸਕ ਭੂਗੋਲਿਕ ਹਾਲਤਾਂ ਨੂੰ ਨਜ਼ਰਅੰਦਾਜ਼ ਕਰਦਾ ਕੋਈ ਵਿਸ਼ਵ ਸਭਿਆਚਾਰ ਲੋਕ ਮਾਨਸਿਕਤਾ ਦਾ ਅੰਗ ਨਹੀਂ ਬਣ ਸਕਦਾ। ਇਹਨਾਂ ਤੱਥਾਂ ਦੇ ਉਲਟ ਜਾਂਦਾ ਕੋਈ ਵੀ ਸਭਿਆਚਾਰਕ ਕਾਰਜ ਜਾਂ ਤਾਂ ਕੇਵਲ ਭਾਵੁਕ ਪ੍ਰਤੀਕਰਮ ਹੋਵੇਗਾ ਜਾਂ ਪਿੱਛਲੱਗੂ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ।

ਪਸ਼ੂ ਕੁਦਰਤ ਵੱਲੋਂ ਸਿਰਜੇ ਚੌਗਿਰਦੇ ਅਨੁਸਾਰ ਹੀ ਪ੍ਰਤੀਕਰਮ ਕਰਦੇ ਹਨ ਜਦ ਕਿ ਮਨੁੱਖ ਕੁਦਰਤ ਵੱਲੋਂ ਸਿਰਜੇ ਚੌਗਿਰਦੇ ਦੀਆਂ ਸੀਮਾਵਾਂ ਤੋਂ ਤਾਂ ਪਾਰ ਚਲਾ ਗਿਆ ਹੈ ਪਰ ਖੁਦ ਵੱਲੋਂ ਸਿਰਜੇ ਚੌਗਿਰਦੇ (ਆਰਥਿਕ-ਸਮਾਜਿਕ-ਸਭਿਆਚਾਰਕ-ਰਾਜਨੀਤਕ ਪ੍ਰਬੰਧ) ਦਾ ਗੁਲਾਮ ਬਣਿਆ ਹੋਇਆ ਹੈ ਅਤੇ ਇਸਦੇ ਪ੍ਰਤੀਕਰਮ ਇਸ ਖੁਦ ਸਿਰਜੇ ਚੌਗਿਰਦੇ ਦੁਆਰਾ ਬਈ ਮਾਨਸਿਕਤਾ ਦੇ ਅਨੁਸਾਰੀ ਹੀ ਹੁੰਦੇ ਹਨ। ਅਗਲਾ ਪੜਾਅ ਇਸ ਖ਼ੁਦ ਸਿਰਜੇ ਚੌਗਿਰਦੇ ਤੋਂ ਪਾਰ ਜਾਣ ਦਾ ਹੈ। ਮਨੁੱਖ ਕੁਦਰਤੀ ਚੌਗਿਰਦੇ ਨੂੰ, ਕੁਦਰਤੀ ਨਿਯਮਾਂ ਨੂੰ ਸਮਝ ਕੇ ਅਤੇ ਵਰਤ ਕੇ ਹੀ

ਬਦਲ ਸਕਿਆ ਹੈ; ਸੋ ਸਭਿਆਚਾਰਕ ਚੌਗਿਰਦੇ ਨੂੰ ਵੀ ਬਦਲਣ ਦੀਆਂ ਚੇਤੰਨ ਕੋਸ਼ਿਸ਼ਾਂ ਨੂੰ ਤਦ ਹੀ ਫਲ ਲੱਗੇਗਾ ਜੇ ਉਹ ਸਭਿਆਚਾਰਕ ਪ੍ਰੀਵਰਤਨ ਦੇ ਅੰਦਰੂਨੀ ਅਤੇ ਬਾਹਰੀ ਨਿਯਮਾਂ ਨੂੰ ਸਮਝ ਕੇ, ਉਹਨਾਂ ਨਿਯਮਾਂ ਦੀ ਵਰਤੋਂ ਕਰੇਗਾ, ਅੰਦਰੂਨੀ ਅਤੇ ਬਾਹਰੀ ਹਾਲਤਾਂ ਕੰਟਰੋਲ ਕਰੇਗਾ। ਇੱਛਿਤ ਸਭਿਆਚਾਰ ਸਿਰਜਣ ਲਈ

61