ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਦੀਆਂ ਪਹਿਲੀਆਂ ਪੀੜ੍ਹੀਆਂ ਆਪਣੇ ਅਨੁਭਵ ਅਤੇ ਤਜਰਬੇ ਕਿਤਾਬਾਂ ਵਿੱਚ ਜਮਾਂ ਕਰਦੀਆਂ ਹਨ, ਅਗਲੀਆਂ ਪੀੜ੍ਹੀਆਂ ਇਨ੍ਹਾਂ ਖਜ਼ਾਨਿਆਂ ਨੂੰ ਵਰਤਦੀਆਂ ਹਨ ਅਤੇ ਹੋਰ ਜਮਾਂ ਕਰਦੀਆਂ ਜਾਂਦੀਆਂ ਹਨ। ਕੋਈ ਵਿਅਕਤੀ ਜਦ ਆਪਣੇ ਵਿਚਾਰ ਬੋਲ ਕੇ ਦੂਸਰੇ ਵਿਅਕਤੀਆਂ ਅੱਗੇ ਪੇਸ਼ ਕਰਦਾ ਹੈ ਤਾਂ ਉਹ ਵਿਚਾਰ ਕੇਵਲ ਉਨ੍ਹਾਂ ਚੰਦ ਬੰਦਿਆਂ ਤੱਕ ਹੀ ਜਾਂਦੇ ਹਨ ਜੋ ਉਸ ਵਕਤ ਉਸਨੂੰ ਸੁਣ ਰਹੇ ਹੁੰਦੇ ਹਨ। ਸੋ ਬੋਲ ਕੇ ਪੇਸ਼ ਕੀਤੇ ਜਾਂਦੇ ਵਿਚਾਰ ਇੱਕ ਵਿਸ਼ੇਸ ਸਮੇਂ ਅਤੇ ਸਥਾਨ ਤੀਕ ਸੀਮਤ ਰਹਿੰਦੇ ਹਨ ਉਸਤੋਂ ਅੱਗੇ ਹੋਰ ਲੋਕਾਂ ਰਾਹੀਂ ਅਸਿੱਧੇ ਰੂਪ ਵਿੱਚ ਹੀ ਜਾਂਦੇ ਹਨ। ਪਰ ਜੋ ਵਿਚਾਰ ਕਿਤਾਬਾਂ ਵਿੱਚ ਲਿਖੇ ਜਾਂਦੇ ਹਨ ਉਹ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿਚੋਂ ਨਿਕਲਕੇ ਹਰ ਯੁੱਗ ਅਤੇ ਹਰ ਕੌਮ ਦੇ ਲੋਕਾਂ ਤੱਕ ਪਹੁੰਚ ਸਕਣ ਦੇ ਕਾਬਲ ਹੋ ਜਾਂਦੇ ਹਨ ਅਤੇ ਲੱਖਾਂ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੰਦੇ ਹਨ। ਕਿਤਾਬਾਂ ਵਿੱਚ ਛਪੇ ਅੱਖਰਾਂ ਨਾਲ ਲੱਖਾਂ ਲੋਕ ਕੇਵਲ ਸੋਚਾਂ ਵਿੱਚ ਹੀ ਨਹੀਂ ਪੈਂਦੇ ਸਗੋਂ ਉਨ੍ਹਾਂ ਸੋਚਾਂ ਦੇ ਆਧਾਰ 'ਤੇ ਅਮਲ ਕਰਨ ਵੱਲ ਵੀ ਤੁਰਦੇ ਹਨ ਅਤੇ ਇਤਿਹਾਸ ਬਦਲ ਦਿੰਦੇ ਹਨ। ਇਸ ਤਰ੍ਹਾਂ ਕਿਤਾਬਾਂ ਵਿੱਚ ਇਤਿਹਾਸ ਸਾਂਭਿਆ ਹੀ ਨਹੀਂ ਜਾਂਦਾ ਕਿਤਾਬਾਂ ਰਾਹੀਂ ਇਤਿਹਾਸ ਸਿਰਜਿਆ ਵੀ ਜਾਂਦਾ ਹੈ।

ਛਾਪੇਖਾਨੇ ਦੀ ਕਾਢ ਨਾਲ ਮਨੁੱਖ ਨੇ ਕਿਤਾਬਾਂ ਨੂੰ ਬਹੁਤ ਵੱਡੇ ਪੱਧਰ ਤੇ ਹੋਰ ਲੋਕਾਂ ਤੱਕ ਪਹੁੰਚਾਣ ਦੀ ਸਮਰੱਥਾ ਵਿਕਸਿਤ ਕਰ ਲਈ ਜਿਸ ਨਾਲ ਯੌਰਪ ਵਿੱਚ ਪੰਦਰਵੀਂ ਸੋਲਵੀਂ ਸਦੀ ਵਿੱਚ ਤਰਕ ਅਤੇ ਗਿਆਨ ਦੀ ਲਹਿਰ ਚੱਲਈ ਸੰਭਵ ਹੋਈ ਜਿਸਨੇ ਯੌਰਪ ਵਿਚੋਂ ਮੱਧਯੁਗੀ ਕਦਰਾਂ ਕੀਮਤਾਂ ਖਤਮ ਕਰਕੇ ਉਥੋਂ ਦਾ ਸਾਰਾ ਸਮਾਜਿਕ ਰਾਜਨੀਤਿਕ ਢਾਂਚਾ ਬਦਲ ਕੇ ਰੱਖ ਦਿੱਤਾ। ਮਨੁੱਖਤਾ ਦੇ ਬੌਧਿਕ

64