ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਉਸਦੇ ਵਿਚਾਰ 'ਮੈਂ ਨਾਸਤਿਕ ਕਿਉਂ ਹਾਂ' ਅਤੇ ਹੋਰ ਲਿਖਤਾਂ ਰਾਹੀਂ ਜਿਉਂਦੇ ਰਹੇ। ਨਾਜ਼ੀਆਂ ਨੇ ਲੱਖਾਂ ਲੋਕਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਪਰ ਜੂਲੀਅਸ ਫਿਊਚਕ ਦੀ ਪੁਸਤਕ 'ਫਾਂਸੀ ਦੇ ਤਖਤੇ ਤੋਂ’ ਨੇ ਉਸ ਨੂੰ ਅਮਰ ਕਰ ਦਿੱਤਾ। ਹੋਰ ਸੈਂਕੜੇ ਨਾਮ ਗਿਣਾਏ ਜਾ ਸਕਦੇ ਹਨ ਜੋ ਸਰੀਰਕ ਤੌਰ 'ਤੇ ਮਾਰੇ ਗਏ ਪਰ ਉਨ੍ਹਾਂ ਦੀਆਂ ਕਿਤਾਬਾਂ ਬਚ ਗਈਆਂ ਜਿਸ ਨਾਲ ਉਨ੍ਹਾਂ ਦੇ ਵਿਚਾਰ ਜਿਉਂਦੇ ਰਹੇ। ਇਸਦੇ ਉਲਟ ਚਾਰਵਾਕ ਨੂੰ ਸਰੀਰਕ ਤੌਰ 'ਤੇ ਮਾਰੇ ਜਾਣ ਦਾ ਤਾਂ ਪਤਾ ਨਹੀਂ ਪਰ ਉਸਦੇ ਗ੍ਰੰਥ ਸਾੜ ਕੇ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਉਸਦੇ ਵਿਚਾਰਾਂ ਤੋਂ ਮਹਿਰੂਮ ਕੀਤਾ ਗਿਆ ਜਿਸ ਕਰਕੇ ਸਦੀਆਂ ਤੱਕ ਭਾਰਤ ਵਿੱਚ ਅਧਿਆਤਮਵਾਦੀ ਵਿਚਾਰਾਂ ਦਾ ਬੋਲਬਾਲਾ ਰਿਹਾ। ਵਿਰੋਧੀ ਵਿਚਾਰਾਂ ਨੂੰ ਮਾਰਨ ਲਈ ਕਿਤਾਬਾਂ ਨੂੰ ਖਤਮ ਕਰਨਾ ਸਭ ਤੋਂ ਅਸਰਦਾਇਕ ਢੰਗ ਸੀ ਜੋ ਅੱਜ ਵੀ ਜਾਰੀ ਹੈ।

---

ਕਿਤਾਬਾਂ ਨੂੰ ਦੋ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ - ਗਲਪ ਸਾਹਿਤ ਅਤੇ ਗਿਆਨ ਸਾਹਿਤ। ਗਲਪ ਵਿੱਚ ਨਾਵਲ ਕਹਾਈ, ਕਵਿਤਾ ਦੀਆਂ ਪੁਸਤਕਾਂ ਆਉਂਦੀਆਂ ਹਨ। ਇਹ ਪੁਸਤਕਾਂ ਕੇਵਲ ਮਨਪ੍ਰਚਾਵਾ ਜਾਂ ਟਾਈਮ ਪਾਸ ਹੀ ਨਹੀਂ ਕਰਦੀਆਂ ਸਗੋਂ ਇਨਸਾਨ ਨੂੰ ਦੂਸਰਿਆਂ ਦੇ ਦੁੱਖ ਦਰਦ ਪ੍ਰਤੀ ਸੰਵੇਦਨਸ਼ੀਲ ਬਣਾਉਂਦੀਆਂ ਹਨ। ਫਰਾਂਸੀਸੀ ਚਿੰਤਕ ਫਰਾਂਜ਼ ਕਾਫ਼ਕਾ ਦੇ ਸ਼ਬਦਾਂ ਵਿੱਚ ਕਿਤਾਬਾਂ ਸਾਡੀਆਂ ਆਤਮਾਵਾਂ ਅੰਦਰ ਜੰਮੀ ਬਰਫ ਨੂੰ ਤੋੜਨ ਵਾਲਾ ਇੱਕ ਹਥਿਆਰ ਹੁੰਦੀਆਂ ਹਨ। ਇਹ ਤੁਹਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਵੀ ਦਸਦੀਆਂ ਹਨ ਅਤੇ ਢੰਗ ਵੀ। ਵਿਅਕਤੀ ਦੀ ਸੋਚ ਨੂੰ ਉਸਦੇ ਨਿੱਤ ਦਿਹਾੜੀ ਦੇ ਸੌੜੇ ਅਨੁਭਵਾਂ ’ਚੋਂ ਬਾਹਰ

66