ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਖਿੱਚੇ ਜਾਂਦੇ ਹਨ। ਸੋ ਕਿਤਾਬਾਂ ਦੀ ਚੋਣ ਵਿੱਚ ਇੱਕ ਮੂਲ ਸਵਾਲ ਇਹ ਹੈ ਕਿ ਬੰਦੇ ਦੀ ਜ਼ਿੰਦਗੀ ਦਾ ਮਕਸਦ ਕੀ ਹੋਣਾ ਚਾਹੀਦਾ ਹੈ?

ਅਸੀਂ ਸਮਝਦੇ ਹਾਂ ਕਿ ਇਹ ਸੰਸਾਰ ਸੱਚ ਹੈ, ਇਸ ਜੀਵਨ ਤੋਂ ਬਾਅਦ ਕੋਈ ਹੋਰ ਜੀਵਨ ਨਹੀਂ ਹੈ, ਸੋ ਇਸ ਜ਼ਿੰਦਗੀ ਨੂੰ ਹੀ ਵਧੀਆ ਬਨਾਉਣਾ ਚਾਹੀਦਾ ਹੈ, ਜਿਸਦੇ ਲਈ ਹਰ ਵਿਅਕਤੀ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਹੋਈ ਚਾਹੀਦੀ ਹੈ। ਪਰ ਮਨੁੱਖ ਇੱਕ ਸਮਾਜਿਕ ਪ੍ਰਾਈ ਹੈ, ਇਸਦੀ ਜ਼ਿੰਦਗੀ ਨੂੰ ਇਸਦੇ ਆਲੇ ਦੁਆਲੇ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਇਸ ਕਰਕੇ ਵਧੀਆ ਜ਼ਿੰਦਗੀ ਦੇ ਲਈ ਪਦਾਰਥਕ ਸਹੂਲਤਾਂ ਦੇ ਨਾਲ ਨਾਲ ਸਮਾਜਿਕ ਆਲਾ ਦੁਆਲਾ ਵੀ ਚੰਗਾ ਹੋਣਾ ਚਾਹੀਦਾ ਹੈ। ਇਸ ਸਾਰੇ ਕੁਝ ਲਈ ਚੰਗਾ ਆਰਥਿਕ ਅਤੇ ਰਾਜਨੀਤਕ ਪ੍ਰਬੰਧ, ਚੰਗਾ ਸਭਿਆਚਾਰ, ਚੰਗਾ ਕੁਦਰਤੀ ਵਾਤਾਵਰਣ ਆਦਿ ਜਰੂਰੀ ਹੈ। ਅਜਿਹਾ ਚੰਗਾ ਆਲਾ ਦੁਆਲਾ ਸਿਰਜਣ ਲਈ ਚੰਗੀਆਂ ਕਿਤਾਬਾਂ ਸਹਾਈ ਹੁੰਦੀਆਂ ਹਨ। ਇਹ ਨਹੀਂ ਕਿ ਅਜਿਹੀਆਂ ਚੰਗੀਆਂ ਕਿਤਾਬਾਂ ਕੋਈ ਲੰਮੇ ਚੌੜੇ ਉਪਦੇਸ਼ ਦੇਣ ਵਾਲੀਆਂ ਹੁੰਦੀਆਂ ਹਨ। ਸਗੋਂ ਇਹ ਵਿਅਕਤੀ ਦੀ ਸੋਚ ਅਤੇ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਢਾਲਣ ਵਾਲੀਆਂ ਹੋਣ ਕਿ ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਯੋਗ ਹੋਵੇ, ਉਸ ਨੂੰ ਦੂਸਰਿਆਂ ਦੇ ਦੁੱਖ ਸੁੱਖ ਆਪਣੇ ਦੁੱਖ ਸੁੱਖ ਲੱਗਣ, ਉਹ ਗਲਤ ਦੇ ਖ਼ਿਲਾਫ ਅਤੇ ਠੀਕ ਗੱਲ ਦੇ ਹੱਕ ਵਿੱਚ ਦ੍ਰਿੜਤਾ ਨਾਲ ਖੜ੍ਹ ਅਤੇ ਲੜ ਸਕੇ। ਸਚਾਈ, ਨੇਕੀ, ਪਿਆਰ, ਹਮਦਰਦੀ ਉਸਦੇ ਸੁਭਾਅ ਦਾ ਅੰਗ ਅਤੇ ਸਮੁੱਚੀ ਮਨੁੱਖ ਜਾਤੀ ਦੀ ਤਰੱਕੀ ਉਸਦੀ ਸੋਚ ਦਾ ਅੰਗ ਬਣ ਜਾਵੇ। ਉਹ ਖ਼ੁਦ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਕਾਬਲ ਹੋਵੇ ਅਤੇ ਦੂਸਰਿਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਸਹਾਈ ਹੋ ਸਕੇ। ਉਹ ਧਰਮਾਂ, ਜਾਤਾਂ, ਨਸਲਾਂ ਦੇ

73