ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਦਾ ਹੈ ਕਿ ਕਿਤਾਬਾਂ ਦੀ ਚੋਣ ਦੀ ਲਾਟਰੀ ਵਿੱਚ ਅਗਰ ਇੱਕ ਅੱਧ ਵਾਰੀ ਕੋਈ ਚੰਗਾ ਇਨਾਮ ਨਿਕਲ ਆਉਂਦਾ ਹੈ, ਤਾਂ ਪੰਜਾਹ ਵਾਰ ਲਾਟਰੀ ਕੋਰੀ ਹੀ ਨਿਕਲਦੀ ਹੈ। ਇਸ ਲਈ ਇਹ ਐਨ ਮੁਨਾਸਬ ਪ੍ਰਤੀਤ ਹੁੰਦਾ ਹੈ ਕਿ ਅਗਰ ਕਿਸੇ ਸਿਆਣੇ ਅਤੇ ਸਾਊ ਆਦਮੀ ਨੇ ਆਪਣਾ ਬਹੁਤ ਸਾਰਾ ਸਮਾਂ ਘਟੀਆ ਦਰਜੇ ਦੀਆਂ ਕਿਤਾਬਾਂ ਦੇ ਸਫੇ ਉਥਲ ਪੁਥਲ ਕੇ ਆਖਰ ਕੁਝ ਚੰਗੀਆਂ ਪੁਸਤਕਾਂ ਅਜਿਹੀਆਂ ਲੱਭ ਲਈਆਂ ਹੋਣ ਜੋ ਉਸ ਨੂੰ ਸੂਝ ਦੇਣ ਵਾਲੀਆਂ ਅਤੇ ਸਿਆਣਪ ਵਿੱਚ ਵਾਧਾ ਕਰਨ ਵਾਲੀਆਂ ਸਾਬਤ ਹੋਈਆਂ ਹੋਣ ਤਾਂ ਦੂਜੇ ਭਰਾਵਾਂ ਦੇ ਲਾਭ ਹਿਤ ਉਸ ਨੂੰ ਇਹਨਾਂ ਦੇ ਨਾਮ ਪ੍ਰਕਾਸ਼ਿਤ ਕਰਵਾ ਦੇਣੇ ਚਾਹੀਦੇ ਹਨ।... ਇਨ੍ਹਾਂ ਤੋਂ ਸਿਵਾ ਇਕੱਲੇ ਦੁਕੱਲੇ ਕੋਈ ਹੋਰ ਪੁਸਤਕ-ਪਾਠਕ ਵੀ ਬੜਾ ਲੋਕ ਭਲਾਈ ਦਾ ਕੰਮ ਕਰਨਗੇ ਜੇਕਰ ਪੜ੍ਹੀਆਂ ਹੋਈਆਂ ਆਪਣੀਆਂ ਕੁਝ ਚੰਗੀਆਂ ਪੁਸਤਕਾਂ ਦੇ ਸੰਖੇਪ ਅਤੇ ਚੋਣਵੇਂ ਨੋਟ ਪ੍ਰਕਾਸ਼ਿਤ ਕਰਵਾ ਸਕਣ।"

ਅਸਲ ਵਿੱਚ ਕਿਹੋ ਜਿਹੀਆਂ ਪੁਸਤਕਾਂ ਪੜ੍ਹੀਆਂ ਜਾਣ ਵਾਲੇ ਸਵਾਲ ਦਾ ਜਵਾਬ ਇਸ ਗੱਲ ਨਾਲ ਵੀ ਜੁੜਿਆ ਹੋਇਆ ਹੈ ਕਿ ਵਿਅਕਤੀ ਪੁਸਤਕਾਂ ਕਿਉਂ ਪੜ੍ਹਨੀਆਂ ਚਾਹੁੰਦਾ ਹੈ? ਕਿਸੇ ਲਈ ਇਸਦਾ ਮਕਸਦ ਬੰਦੇ ਨੂੰ ਰੱਬ ਦੀ ਭਗਤੀ ਵੱਲ ਪ੍ਰੇਰਨਾ ਹੋ ਸਕਦਾ ਹੈ ਉਹਨਾਂ ਲਈ ਕੋਈ ਧਾਰਮਿਕ ਗ੍ਰੰਥ ਜਾਂ ਸਾਧੂ ਦਯਾ ਸਿੰਘ ਆਰਿਫ ਦੀ ਜ਼ਿੰਦਗੀ ਬਿਲਾਸ ਵਰਗੀਆਂ ਪੁਸਤਕਾਂ ਹੀ ਪੜ੍ਹਨਯੋਗ ਹੋਣਗੀਆਂ, ਹੋਰ ਕੁਝ ਨਹੀਂ।। ਜਿਹੜੇ ਵਿਅਕਤੀਆਂ ਦਾ ਮਕਸਦ ਬਿਜ਼ਨੈੱਸ ਵਿੱਚ ਦੂਸਰਿਆਂ ਤੋਂ ਅੱਗੇ ਲੰਘਣਾ ਅਤੇ ਵੱਧ ਤੋਂ ਵੱਧ ਪੈਸੇ ਕਮਾਉਣਾ ਹੈ, ਉਹਨਾਂ ਨੂੰ ਸਵੈਟ ਮਾਰਡਨ, ਡੇਲ ਕਰਨੌਜ਼ੀ ਜਾਂ ਸ਼ਿਵ ਖੇੜਾ ਵਰਗੇ ਲੇਖਕਾਂ ਦੀਆਂ ਕਿਤਾਬਾਂ ਹੀ ਵਧੀਆ ਲੱਗਣਗੀਆਂ। ਕੁਝ ਹੋਰ ਰੰਗੀਨ ਰਾਤਾਂ ਜਾਂ ਜਵਾਨੀ ਦੇ ਜਲਵੇ ਵਰਗੀਆਂ ਕਿਤਾਬਾਂ

72