ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੌਕ ਰੱਖਣ ਵਾਲੇ ਵਿਅਕਤੀ ਇਸ ਤਰ੍ਹਾਂ ਦੀ ਰਾਇ ਦਾ ਫਾਇਦਾ ਲੈ ਸਕਦੇ ਹਨ। ਪਰ ਨਵੇਂ ਪਾਠਕਾਂ ਲਈ ਬਹੁਤੀ ਵਾਰ ਵਿਦਵਾਨਾਂ ਦੀ ਰਾਇ ਉਹਨਾਂ ਦੀ ਪੜ੍ਹਨ ਰੁਚੀ ਵਿੱਚ ਵਾਧਾ ਨਹੀਂ ਕਰਦੀ, ਕਿਉਂਕਿ ਜਿਆਦਾਤਰ ਵਿਦਵਾਨ ਨਵੇਂ ਪਾਠਕ ਦੇ ਪੱਧਰ ਅਤੇ ਉਸਦੀ ਰੁਚੀ ਨੂੰ ਅਣਗੌਲਿਆਂ ਕਰਕੇ ਕੇਵਲ ਖ਼ੁਦ ਨੂੰ ਉਸ ਸਮੇਂ ਚੰਗੀਆਂ ਲੱਗ ਰਹੀਆਂ ਕਿਤਾਬਾਂ ਹੀ ਪੜ੍ਹਨ ਲਈ ਸੁਝਾਉਂਦੇ ਹਨ। ਹੁਣ ਜਿਸ ਵਿਅਕਤੀ ਨੇ ਸੈਂਕੜੇ ਕਿਤਾਬਾਂ ਪੜ੍ਹੀਆਂ ਹੋਣ ਉਸਨੂੰ ਹੋਰ ਤਰ੍ਹਾਂ ਦੀਆਂ ਕਿਤਾਬਾਂ ਚੰਗੀਆਂ ਲੱਗਣਗੀਆਂ ਅਤੇ ਜਿਸ ਨੇ ਆਪਣੇ ਸਕੂਲ ਕਾਲਜ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕੁਝ ਨਾ ਪੜ੍ਹਿਆ ਹੋਵੇ ਉਸ ਨੂੰ ਹੋਰ ਤਰ੍ਹਾਂ ਦੀਆਂ। ਇਸ ਤੋਂ ਬਿਨਾਂ ਹਰ ਪੀੜ੍ਹੀ ਦੇ ਸਰੋਕਾਰ ਪਹਿਲੀ ਪੀੜ੍ਹੀ ਤੋਂ ਕੁਝ ਵੱਖਰੇ ਹੁੰਦੇ ਹਨ। ਉਨ੍ਹਾਂ ਨੂੰ ਉਹੀ ਪੁਸਤਕਾਂ ਵਧੇਰੇ ਟੁੰਬਣਗੀਆਂ ਜੋ ਉਹਨਾਂ ਦੇ ਜੀਵਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਹਾਈ ਹੋਣ ਅਤੇ ਨਵੇਂ ਦੌਰ ਦੀਆਂ ਸਮਾਜਿਕ ਸਭਿਆਚਾਰਕ ਸਮੱਸਿਆਵਾਂ ਦੀ ਗੱਲ ਕਰਨ। ਇਸ ਦਾ ਮਤਲਬ ਇਹ ਨਹੀਂ ਕਿ ਉਤਮ ਸਾਹਿਤ ਸਦੀਵੀ ਮਹੱਤਤਾ ਦਾ ਨਹੀਂ ਹੁੰਦਾ; ਸਗੋਂ ਕਹਿਣ ਦਾ ਭਾਵ ਇਹ ਹੈ ਕਿ ਨਵੇਂ ਪਾਠਕ ਨੂੰ ਉਸਦੀ ਜ਼ਿੰਦਗੀ ਨਾਲ ਜੁੜੀਆਂ, ਸਮਕਾਲੀ ਮਾਹੌਲ ਨੂੰ ਪੇਸ਼ ਕਰਦੀਆਂ ਰਚਨਾਵਾਂ ਵਧੇਰੇ ਖਿੱਚ ਪਾਉਂਦੀਆਂ ਹਨ ਅਤੇ ਸਾਹਿਤ ਨਾਲ ਜੋੜਨ ਵਿੱਚ ਸਹਾਈ ਹੁੰਦੀਆਂ।ਹਨ। ਪੁਸਤਕਾਂ ਨਾਲ ਜਾਣ ਪਛਾਣ ਡੂੰਘੀ ਹੋਣ ਤੋਂ ਬਾਅਦ ਉਹ ਪਾਠਕ ਕਲਾਸੀਕਲ ਸਾਹਿਤ ਵੱਲ ਵੀ ਜਾ ਸਕਦਾ ਹੈ।

ਚੰਗੀਆਂ ਕਿਤਾਬਾਂ ਦੀ ਚੋਣ ਦੇ ਮਸਲੇ ਬਾਰੇ ਗੱਲ ਕਰਦਿਆਂ ਪ੍ਰਸਿੱਧ ਅਮਰੀਕੀ ਚਿੰਤਕ ਐਮਰਸਨ ਵੀ ਵੱਧ ਪੁਸਤਕਾਂ ਪੜ੍ਹ ਚੁੱਕੇ ਵਿਦਵਾਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਕਹਿੰਦਾ ਹੈ। ਉਹ ਕਹਿੰਦਾ ਹੈ, "ਸਾਡਾ ਤਜਰਬਾ

71