ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਜਾਣਕਾਰੀ ਦੇ ਹੋਰ ਬਹੁਤ ਸਾਰੇ ਸੋਮੇ ਆ ਗਏ ਹਨ ਜਿਸ ਕਾਰਣ ਉਸ ਪਾਸ ਪੁਸਤਕਾਂ ਲਈ ਸਮਾਂ ਘੱਟ ਰਹਿ ਗਿਆ ਹੈ। ਜੇ ਉਸ ਨੂੰ ਅਜਿਹੀਆਂ ਪੁਸਤਕਾਂ ਨਹੀਂ ਮਿਲਦੀਆਂ ਜੋ ਉਸਨੂੰ ਮਾਨਸਿਕ ਜਾਂ ਬੌਧਿਕ ਪੱਧਰ 'ਤੇ ਸਤੁੰਸ਼ਟ ਕਰ ਸਕਣ ਤਾਂ ਉਹ ਲਾਜ਼ਮੀ ਹੀ ਪੁਸਤਕਾਂ ਤੋਂ ਦੂਰ ਚਲਾ ਜਾਵੇਗਾ। ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਵਿੱਚ ਦੁਨੀਆਂ ਬਦਲ ਬਹੁਤ ਗਈ ਹੈ, ਪੰਜਾਹ ਸਾਲ ਪਹਿਲਾਂ ਜੋ ਪੁਸਤਕਾਂ ਪੜ੍ਹਨ ਲਈ ਸਰਵ-ਪ੍ਰਵਾਨਿਤ ਸਨ ਅੱਜ ਬਦਲੀ ਹੋਈ ਦੁਨੀਆਂ ਵਿੱਚ ਉਹ ਓਨੀਆਂ ਪ੍ਰਸੰਗਿਕ ਨਹੀਂ ਰਹੀਆਂ ਜਾਂ ਉਨ੍ਹਾਂ ਦੀ ਵਿਅਕਤੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਓਨੀ ਨਹੀਂ ਰਹੀ। ਇਸ ਕਰਕੇ ਅੱਜ ਇਹ ਮਸਲਾ ਨਵੇਂ ਸਿਰੇ ਤੋਂ ਅਤੇ ਵੱਧ ਜੋਰ ਨਾਲ ਵਿਚਾਰਨ ਵਾਲਾ ਹੈ।।

ਚੰਗੀਆਂ ਪੁਸਤਕਾਂ ਬਾਰੇ ਇੱਕ ਤਾਂ ਅਖਬਾਰ ਰਸਾਲਿਆਂ ਵਿੱਚ ਛਪਦੇ ਪੁਸਤਕ ਰਿਵੀਊ ਜਾਂ ਪੁਸਤਕ ਪੜਚੋਲ ਕਾਲਮਾਂ ਤੋਂ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪਰ ਇਸ ਦੀ ਇੱਕ ਵੱਡੀ ਸੀਮਾ ਤਾਂ ਇਹ ਹੈ ਕਿ ਇਹਨਾਂ ਕਾਲਮਾਂ ਵਿੱਚ ਕੇਵਲ ਨਵੀਆਂ ਛਪ ਕੇ ਆਈਆਂ ਪੁਸਤਕਾਂ ਦਾ ਹੀ ਜਿਕਰ ਹੁੰਦਾ ਹੈ ਜਦ ਕਿ ਪਹਿਲਾਂ ਛਪ ਚੁੱਕੀਆਂ ਹਜਾਰਾਂ ਪੁਸਤਕਾਂ ਬਾਰੇ ਕਦੇ ਕੋਈ ਗੱਲ ਨਹੀਂ ਹੁੰਦੀ। ਸੋ ਇਹ ਕੁੱਲ ਪੁਸਤਕਾਂ ਦੇ ਬਹੁਤ ਛੋਟੇ ਹਿੱਸੇ ਦੀ ਹੀ ਨਿਰਖ ਪਰਖ ਕਰਦੇ ਹਨ। ਇਸ ਤੋਂ ਇਲਾਵਾ ਇਹ ਪੁਸਤਕ ਰਿਵੀਊ ਅਕਸਰ ਬਹੁਤੇ ਸੰਤੁਲਿਤ ਨਹੀਂ ਹੁੰਦੇ ਬਲਕਿ ਪੁਸਤਕ ਲੇਖਕ ਅਤੇ ਰਿਵੀਊਕਾਰ ਦੇ ਆਪਸੀ ਸਬੰਧਾਂ ਉੱਤੇ ਵਧੇਰੇ ਨਿਰਭਰ ਕਰਦੇ ਹਨ।।

ਪੁਸਤਕਾਂ ਦੀ ਚੋਣ ਬਾਰੇ ਉਹਨਾਂ ਲੋਕਾਂ ਦੀ ਰਾਇ ਲੈਈ ਲਾਭਦਾਇਕ ਹੈ ਜਿਨ੍ਹਾਂ ਨੇ ਖੁਦ ਵੱਡੀ ਗਿਣਤੀ ਵਿੱਚ ਕਿਤਾਬਾਂ ਪੜ੍ਹੀਆਂ ਹੋਣ। ਪੁਸਤਕਾਂ ਪੜ੍ਹਨ ਦਾ

70