ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੀਆਂ ਕਿਤਾਬਾਂ ਦੀ ਚੋਣ ਕਿਵੇਂ ਕਰੀਏ?

ਅਸੀਂ ਅਕਸਰ ਇਹ ਚਾਹੁੰਦੇ ਹਾਂ ਕਿ ਲੋਕ ਕਿਤਾਬਾਂ ਨਾਲ ਜੁੜਨ ਖਾਸ ਕਰ ਸਾਡੀ ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋਵੇ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਵਿਅਕਤੀ ਵਿੱਚ ਸੰਵੇਦਨਸ਼ੀਲਤਾ ਪੈਦਾ ਹੁੰਦੀ ਹੈ, ਗਿਆਨ ਵਧਦਾ ਹੈ, ਚੰਗੀਆਂ ਭਾਵਨਾਵਾਂ ਉਪਜਦੀਆਂ ਹਨ, ਸੋਚ ਦਾ ਦਾਇਰਾ ਵਿਸ਼ਾਲ ਹੁੰਦਾ ਹੈ ਆਦਿ ਆਦਿ। ਪਰ ਇਸਦੇ ਨਾਲ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਵਿਅਕਤੀ ਕਿਹੜੀਆਂ ਕਿਤਾਬਾਂ ਪੜ੍ਹੇ? ਹੁਣ ਤੀਕ ਹਜਾਰਾਂ ਲੱਖਾਂ ਹੀ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਹੋਰ ਛਪ ਰਹੀਆਂ ਹਨ। ਇਹਨਾਂ ਵਿਚੋਂ ਪੜ੍ਹਨਯੋਗ ਕਿਹੜੀਆਂ ਹਨ ਅਤੇ ਛੱਡਣਯੋਗ ਕਿਹੜੀਆਂ? ਇਸ ਬਾਰੇ ਕੋਈ ਸੇਧ ਜਾਂ ਸੂਚਨਾ ਦੇਈ ਐਡਾ ਸੌਖਾ ਕਾਰਜ ਨਹੀਂ ਹੈ।।

ਕਿਤਾਬਾਂ ਵੀ ਜ਼ਿੰਦਗੀ ਵਿੱਚ ਆਏ ਦੋਸਤਾਂ ਵਾਂਗ ਹੁੰਦੀਆਂ ਹਨ। ਜਿਸ ਨੂੰ ਚੰਗੇ ਦੋਸਤ ਮਿਲ ਗਏ ਉਸਦੀ ਸੋਚ ਅਤੇ ਵਿਵਹਾਰ ਲਾਜ਼ਮੀ ਹੀ ਵਧੀਆ ਹੋਵੇਗਾ ਅਤੇ ਜਿਸ ਨੂੰ ਮਿੱਤਰ-ਮੰਡਲੀ ਮਾੜੇ ਬੰਦਿਆਂ ਦੀ ਮਿਲ ਗਈ ਉਸਦੀ ਆਪਣੀ ਸੋਚ ਅਤੇ ਵਰਤੋਂ ਵਿਹਾਰ ਵੀ ਉਹਨਾਂ ਵਰਗਾ ਹੋ ਜਾਵੇਗਾ। ਇਸੇ ਤਰ੍ਹਾਂ ਕਿਤਾਬਾਂ ਦਾ ਅਸਰ ਹੁੰਦਾ ਹੈ, ਸ਼ਾਇਦ ਦੋਸਤਾਂ ਦੀ ਸੰਗਤ ਤੋਂ ਵੀ ਵੱਧ। ਇਸ ਲਈ ਕਿਤਾਬਾਂ ਦੀ ਚੋਣ ਵੀ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈ। ਚੰਗੀਆਂ ਕਿਤਾਬਾਂ ਦੀ ਚੋਣ ਲਈ ਕੋਈ ਸੇਧ ਜਾਂ ਜਾਣਕਾਰੀ ਦੀ ਮਹੱਤਤਾ ਹੁਣ ਦੇ ਸਮੇਂ ਵਿੱਚ ਹੋਰ ਵਧ ਗਈ ਹੈ ਕਿਉਂਕਿ ਇੱਕ ਤਾਂ ਛਪਾਈ ਦੀ ਤਕਨੀਕ ਵਿੱਚ ਤਰੱਕੀ ਹੋਣ ਨਾਲ ਕਿਤਾਬਾਂ ਛਪਣ ਬਹੁਤ ਵੱਡੀ ਗਿਣਤੀ ਵਿੱਚ ਲੱਗ ਪਈਆਂ ਹਨ। ਦੂਸਰਾ ਵਿਅਕਤੀ ਪਾਸ ਮਨੋਰੰਜਨ

69