ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਢ' ਅਤੇ ਮਾਰਕਸ ਦੀ 'ਪੂੰਜੀ' ਪ੍ਰਕਾਸ਼ਿਤ ਹੋਣ ਤੋਂ ਬਾਅਦ ਦੁਨੀਆਂ ਉਹ ਨਾ ਰਹੀ ਜੋ ਇਹਨਾਂ ਤੋਂ ਪਹਿਲਾਂ ਸੀ। ਅੱਜ ਜਿੰਨੀ ਵੱਡੀ ਗਿਣਤੀ ਵਿੱਚ ਪੁਸਤਕਾਂ ਛਪ ਰਹੀਆਂ ਹਨ ਇਸ ਵਿਚੋਂ ਚੰਗੀਆਂ ਪੁਸਤਕਾਂ ਦੀ ਚੋਣ ਕਰ ਸਕਣਾ ਵੀ ਇੱਕ ਚੁਣੌਤੀ ਵਾਲਾ ਕਾਰਜ ਹੈ। ਲੇਖਕ ਅਤੇ ਪ੍ਰਕਾਸ਼ਕ ਨੇ ਤਾਂ ਆਪਣਾ ਮਾਲ ਪਾਠਕਾਂ ਅੱਗੇ ਪੇਸ਼ ਕਰੀ ਜਾਣਾ ਹੈ। ਇਸ ਵਿਚੋਂ ਪਾਠਕ ਵਧੀਆ ਪੁਸਤਕਾਂ ਦੀ ਚੋਣ ਕਰ ਸਕੇ, ਇਹ ਕਾਰਜ ਸਾਹਿਤ ਸਭਾਵਾਂ, ਸਭਿਆਚਾਰਕ ਸੰਸਥਾਵਾਂ, ਪ੍ਰਕਾਸ਼ਨ ਨਾਲ ਸੰਬਧਿਤ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ, ਅਖਬਾਰਾਂ-ਰਸਾਲਿਆਂ, ਰਿਵੀਊਕਾਰਾਂ ਅਤੇ ਹੋਰ ਵਿਦਵਾਨਾਂ ਪਾਸੋਂ ਬਹੁਤ ਨਿਰਪੱਖਤਾ, ਜਿੰਮੇਂਵਾਰੀ ਅਤੇ ਇਮਾਨਦਾਰੀ ਦੀ ਮੰਗ ਕਰਦਾ ਹੈ।

ਕਹਿੰਦੇ ਹਨ ਕਿਤਾਬਾਂ ਲਿਖਣਾ ਅਤੇ ਛਾਪਣਾ ਆਰਥਿਕ ਤੌਰ 'ਤੇ ਬਹੁਤਾ ਲਾਹੇਵੰਦ ਕਿੱਤਾ ਨਹੀਂ, ਸ਼ਾਇਦ ਇਸੇ ਕਰਕੇ ਮੰਡੀ ਦੀਆਂ ਤਾਕਤਾਂ ਇਸ ਨੂੰ ਓਨੀ ਤੇਜੀ ਨਾਲ ਨਹੀਂ ਹੜੱਪ ਰਹੀਆਂ ਜਿਸ ਤਰ੍ਹਾਂ ਇਹਨਾਂ ਨੇ ਮੀਡੀਆ ਦੇ ਵੱਖ ਵੱਖ ਰੂਪਾਂ ਨੂੰ ਕਾਬੂ ਕੀਤਾ ਹੋਇਆ (ਚਾਹੇ ਕਦੇ ਕਦਾਈ ਹੈਰੀ ਪੌਟਰ ਵਰਗੇ ਵਰਤਾਰੇ ਵੀ ਵਾਪਰ ਜਾਂਦੇ ਹਨ ਪਰ ਆਮ ਕਰਕੇ ਕਿਤਾਬਾਂ ਲਿਖਣ ਪਿੱਛੇ ਕਾਰਣ ਹੋਰ ਹੁੰਦੇ ਹਨ।) ਇਸ ਤਰ੍ਹਾਂ ਅੱਜ ਦੇ ਦੌਰ ਵਿੱਚ ਮਨੁੱਖ ਅੰਦਰ ਮਾਨਵਤਾਵਾਦੀ ਕਦਰਾਂ ਕੀਮਤਾਂ, ਸੰਵੇਦਨਸ਼ੀਲਤਾ ਅਤੇ ਚੰਗੀਆਂ ਭਾਵਨਾਵਾਂ ਨੂੰ ਸਿਰਜਣ ਅਤੇ ਬਰਕਰਾਰ ਰੱਖਣ ਲਈ ਪੁਸਤਕ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਲੋੜ ਹੈ ਕਿ ਕਿਤਾਬ ਦੇ ਇਸ ਮਹੱਤਵ ਨੂੰ ਸਮਝਦੇ ਹੋਏ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਿਆ ਜਾਵੇ।

68