ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਰਤ ਵਿੱਚ ਵਿਗਿਆਨ ਦਾ ਬਹੁਤਾ ਵਿਕਾਸ ਨਹੀਂ ਹੋਇਆ ਕਿਉਂਕਿ ਇਥੇ ਦਿਮਾਗੀ ਅਤੇ ਸਰੀਰਕ ਕਿਰਤ ਦੋਹਵਾਂ ਨੂੰ ਬੁਰੀ ਤਰ੍ਹਾਂ ਨਿਖੇੜ ਦਿੱਤਾ ਗਿਆ। ਜੋ ਲੋਕ ਕਿਰਤ ਕਰਦੇ ਹਨ ਉਹਨਾਂ ਦਾ ਵਾਹ ਹੀ ਪਦਾਰਥਕ ਸੰਸਾਰ ਨਾਲ ਪੈਂਦਾ ਹੈ ਅਤੇ ਉਹੀ ਲੋਕ ਆਪਣੀ ਕਿਰਤ ਨੂੰ ਸੁਖਾਲਾ ਕਰਨ ਦੀਆਂ ਕੋਸ਼ਿਸ਼ਾਂ ਵਿਚੋਂ ਆਪਣੇ ਸੰਦਾਂ ਸਾਧਨਾਂ ਦਾ ਵਿਕਾਸ ਕਰਦੇ ਹੋਏ ਵਿਗਿਆਨਕ ਕਾਢਾਂ ਦੇ ਰਾਹ ਪੈਂਦੇ ਹਨ ਇਸ ਤਰ੍ਹਾਂ ਵਿਗਿਆਨ ਪਦਾਰਥਕ ਵਰਤਾਰਿਆਂ ਦੇ ਦਿਮਾਗੀ ਸੋਚ ਵਿਚਾਰ ਨਾਲ ਸੁਮੇਲ ਵਿਚੋਂ ਪੈਦਾ ਹੁੰਦਾ ਹੈ। ਪਰ ਸਾਡੇ ਸਮਾਜ ਵਿੱਚ ਬੌਧਿਕ ਸੋਚ ਵਿਚਾਰ ਜਾਂ ਲਿਖਣ ਪੜ੍ਹਨ ਵਾਲੇ ਹੋਰ ਸਨ ਅਤੇ ਸੰਦਾਂ ਨਾਲ ਕੁਦਰਤੀ ਸਾਧਨਾਂ ਨੂੰ ਵਰਤੋਂ ਵਿੱਚ ਲਿਆਉਣ ਵਾਲੇ ਹੋਰ। ਪੈਦਾਵਾਰੀ ਕਾਰਜਾਂ ਅਤੇ ਪਦਾਰਥਕ ਵਰਤਾਰਿਆਂ ਨਾਲੋਂ ਟੁੱਟੇ ਹੋਣ ਕਰਕੇ ਦਿਮਾਗੀ ਕਾਰਜਾਂ ਵਾਲੇ ਲੋਕ ਵਿਗਿਆਨ ਦੀ ਬਜਾਏ 'ਬ੍ਰਹਮ' ਦੀ ਖੋਜ ਵਿੱਚ ਹੀ ਲੱਗੇ ਰਹੇ ਅਤੇ ਕਿਰਤ ਕਰਨ ਵਾਲੇ ਆਪਣੇ ਤਜਰਬੇ ਨੂੰ ਬੌਧਿਕ ਸਰਗਰਮੀ ਨਾਲ ਨਾ ਜੋੜ ਸਕਣ ਕਾਰਣ ਵਿਗਿਆਨਕ ਵਿਕਾਸ ਦੇ ਰਾਹ ਨਾ ਪੈ ਸਕੇ ਅਤੇ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਹੀ ਢੰਗਾਂ ਨਾਲ ਕਾਰਜ ਕਰਦੇ ਰਹੇ।

ਇਸਦੇ ਮੁਕਾਬਲੇ ਯੌਰਪੀ ਦੇਸ਼ਾਂ ਦੇ ਲੋਕ ਆਪਣੀਆਂ ਔਖੀਆਂ ਭੂਗੋਲਿਕ ਹਾਲਤਾਂ ਉੱਤੇ ਵਿਗਿਆਨਕ ਜੁਗਤਾਂ ਨਾਲ ਕਾਬੂ ਪਾਉਂਦੇ ਗਏ। ਇਸ ਤਰ੍ਹਾਂ ਵਿਗਿਆਨ ਉਹਨਾਂ ਦੀ ਜੀਵਨ ਜਾਚ ਦਾ ਅੰਗ ਬਣ ਗਿਆ। ਸਾਡੇ ਨਾਲੋਂ ਪੱਛਮੀ ਦੇਸ਼ਾਂ ਦੀ ਤਰੱਕੀ ਦਾ ਰਾਜ਼ ਉਹਨਾਂ ਦਾ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਲੰਘ ਜਾਣਾ ਹੀ ਸੀ ਨਹੀਂ ਤਾਂ ਕੁਦਰਤੀ ਸੋਮਿਆਂ ਪੱਖੋਂ ਅਸੀਂ ਉਹਨਾਂ ਨਾਲੋਂ ਬਹੁਤ ਅਮੀਰ ਹਾਂ। ਹੁਣ ਵੀ ਜੇ ਅਸੀਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਕੇ

80