ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਸਾਰ ਵਿੱਚ ਅੱਗੇ ਵਧਣਾ ਹੈ ਤਾਂ ਇਹ ਜਰੂਰੀ ਹੈ ਕਿ ਅਸੀਂ ਵਿਗਿਆਨ ਦਾ ਲੜ ਫੜੀਏ।

ਵਿਗਿਆਨ ਨੇ ਮਨੁੱਖ ਨੂੰ ਕੀ ਕੁਝ ਦਿੱਤਾ ਹੈ ਇਸਨੂੰ ਸੈਂਕੜੇ ਪੰਨਿਆਂ ਵਿੱਚ ਵੀ ਨਹੀਂ ਸਮੇਟਿਆ ਜਾ ਸਕਦਾ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਵਿਗਿਆਨ ਦੀਆਂ ਦੇਹਾਂ ਨੂੰ ਕਿਵੇਂ ਵਰਤਣਾ ਹੈ? ਇਸਨੂੰ ਸਾਡੇ ਸੰਸਾਰ ਨੂੰ ਹੋਰ ਵਧੀਆ ਬਨਾਉਣ ਲਈ ਵਰਤਣਾ ਹੈ ਜਾਂ ਵਿਗਿਆਨ ਨੂੰ ਕੁਝ ਲੋਕਾਂ ਦੇ ਲਾਲਚ ਨੂੰ ਪੂਰਾ ਕਰਨ ਦਾ ਸੰਦ ਬਣਾ ਕੇ ਇਸ ਸੰਸਾਰ ਦਾ ਹੁਲੀਆ ਵਿਗਾੜਨ ਦੀ ਇਜਾਜਤ ਦੇਈ ਜਾਣੀ ਹੈ। ਨਿਸਚੇ ਹੀ ਹਰ ਕੋਈ ਚੰਗੇ ਖ਼ੂਬਸੂਰਤ ਸੰਸਾਰ ਵਿੱਚ ਰਹਿਣਾ ਚਾਹੁੰਦਾ ਹੈ। ਤਾਂ ਫਿਰ ਇਸ ਲਈ ਜਰੂਰੀ ਹੈ ਕਿ ਜਿੱਥੇ ਵਿਗਿਆਨਕ ਆਪਣੀਆਂ ਖੋਜਾਂ ਅਤੇ ਕਾਢਾਂ ਦੀ ਸੇਧ ਮਨੁੱਖਤਾ ਦੀ ਭਲਾਈ ਵਾਲੇ ਪਾਸੇ ਲਗਾਈ ਰੱਖਣ ਉਥੇ ਆਮ ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਸਾਰੇ ਸਮਾਜਿਕ ਰਾਜਨੀਤਕ ਸਿਸਟਮ ਨੂੰ ਵੀ ਵਿਗਿਆਨਕ ਲੀਹਾਂ ਉਪਰ ਉਸਾਰਿਆ ਜਾਵੇ।

81