ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਦਰਤ ਅਤੇ ਵਿਗਿਆਨ

ਕੋਈ ਸਮਾਂ ਸੀ ਜਦ ਮਨੁੱਖ ਪੂਰੀ ਤਰ੍ਹਾਂ ਕੁਦਰਤੀ ਸ਼ਕਤੀਆਂ ਦੇ ਰਹਿਮ 'ਤੇ ਜਿਉਂਦਾ ਸੀ।ਹੜ੍ਹ, ਭੁਚਾਲ, ਤੂਫ਼ਾਨ, ਅੱਗਾਂ, ਅੱਤ ਦੀ ਗਰਮੀ-ਸਰਦੀ ਤੋਂ ਇਲਾਵਾ ਵੱਡੇ ਜਾਨਵਰਾਂ ਦਾ ਖਾਜਾ ਬਣਨ ਤੋਂ ਬਚਣਾ ਅਤੇ ਬਿਮਾਰੀਆਂ ਦੇ ਕਸ਼ਟਾਂ ਤੋਂ ਪਾਰ ਲੰਘਣਾ ਉਸ ਲਈ ਜੀਵਨ ਮੌਤ ਦਾ ਸਵਾਲ ਬਣਿਆ ਰਹਿੰਦਾ ਸੀ। ਸਿਰਫ ਮਨੁੱਖ ਹੀ ਨਹੀਂ, ਸਾਰੇ ਜੀਵ ਅਤੇ ਪੌਦੇ ਇਸੇ ਤਰ੍ਹਾਂ ਕੁਦਰਤ ਦੇ ਗੁਲਾਮ ਸਨ ਅਤੇ ਉਹ ਜਿਉਂਦੇ ਰਹਿਣ ਲਈ ਕੁਦਰਤ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਜਾਂਦੇ। ਜੋ ਜੀਵ ਇਸ ਤਰ੍ਹਾਂ ਆਪਣੇ ਆਪ ਨੂੰ ਨਾ ਢਾਲ ਸਕਦੇ ਉਹ ਖਤਮ ਹੋ ਜਾਂਦੇ। ਪਰ ਕੁਦਰਤ ਨਾਲ ਪ੍ਰਤੀਕਿਰਿਆ ਕਰਦਾ ਕਰਦਾ ਮਨੁੱਖ ਦੂਸਰੇ ਜੀਵਾਂ ਨਾਲੋਂ ਇੱਕ ਵੱਖਰੇ ਰਸਤੇ 'ਤੇ ਤੁਰਨ ਲੱਗਾ। ਉਸਨੇ ਕੁਦਰਤ ਦੇ ਨਿਯਮ ਲੱਭੇ, ਉਨ੍ਹਾਂ ਨਿਯਮਾਂ ਨੂੰ ਵਰਤ ਕੇ ਪਹਿਲਾਂ ਉਹ ਇਨ੍ਹਾਂ ਕੁਦਰਤੀ ਸ਼ਕਤੀਆਂ ਤੋਂ ਬਚਣ ਦੇ ਸਮਰੱਥ ਹੋਇਆ ਅਤੇ ਫਿਰ ਕੁਦਰਤੀ ਸ਼ਕਤੀਆਂ ਨੂੰ ਆਪਣੇ ਹਿਤ ਵਿੱਚ ਵਰਤਣ ਦੇ ਕਾਬਲ ਹੋਇਆ। ਇਸ ਤਰ੍ਹਾਂ ਮਨੁੱਖ ਦੇ ਕੁਦਰਤ ਨਾਲ ਸੰਘਰਸ਼ ਵਿੱਚ ਇੱਕ ਸਿਫਤੀ ਤਬਦੀਲੀ ਆ ਗਈ ਅਤੇ ਉਹ ਇਸ ਪ੍ਰਿਥਵੀ ਉਪਰ ਮੌਜੂਦ ਕੁਦਰਤੀ ਸਾਧਨਾਂ ਦਾ ਸਵਾਮੀ ਬਣ ਗਿਆ।

ਕੁਦਰਤ ਅਤੇ ਮਨੁੱਖ ਦੇ ਸੰਘਰਸ਼ ਵਿੱਚ ਮਨੁੱਖ ਦੀਆਂ ਪ੍ਰਾਪਤੀਆਂ ਇੱਕ ਹਾਂ-ਪੱਖੀ ਵਰਤਾਰਾ ਸੀ ਪਰ ਇਸ ਤੋਂ ਅੱਗੇ ਮਨੁੱਖ-ਕੁਦਰਤ ਸਬੰਧਾਂ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਮਨੁੱਖ ਅਤੇ ਕੁਦਰਤ ਦਾ ਸੰਘਰਸ਼ ਕੇਵਲ ਦੋ ਵਿਰੋਧੀ ਤਾਕਤਾਂ ਵਾਲਾ ਸੰਘਰਸ਼ ਨਹੀਂ। ਮਨੁੱਖ ਖੁਦ ਵੀ ਕੁਦਰਤ ਦਾ ਇੱਕ ਅੰਗ ਹੈ, ਸੋ ਇਸ

82