ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਘਰਸ਼ ਵਿੱਚ ਜੇ ਕੁਦਰਤ ਨੂੰ ਜਿਆਦਾ ਨੁਕਸਾਨ ਪਹੁੰਚਦਾ ਹੈ ਤਾਂ ਮਨੁੱਖ ਵੀ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ। ਇਸ ਤਰ੍ਹਾਂ ਅੱਜ ਕੁਦਰਤ ਨਾਲ ਸੰਘਰਸ਼ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਹੈ ਜਿਸ ਕਰਕੇ ਕੁਦਰਤ ਪ੍ਰਤੀ ਪਹੁੰਚ ਬਾਰੇ ਨਵੇਂ ਸਿਰੇ ਤੋਂ ਸੋਚ ਵਿਚਾਰ ਕੀਤੀ ਜਾ ਰਹੀ ਹੈ ਅਤੇ ਇਹ ਬਹਿਸ ਦਾ ਭਖਵਾਂ ਮੁੱਦਾ ਬਣਿਆ ਹੋਇਆ ਹੈ। ਇਥੇ ਦੋ ਵਿਰੋਧੀ ਪਹੁੰਚਾਂ ਸਾਹਮਣੇ ਆ ਰਹੀਆਂ ਹਨ - ਇੱਕ ਪਹੁੰਚ ਹੈ ਕਿ ਕੁਦਰਤ ਵੱਲ ਮੁੜਿਆ ਜਾਵੇ ਯਾਨੀ ਕੁਦਰਤ ਦੇ ਅਨੁਸਾਰ ਹੀ ਜੀਵਨ ਜੀਵਿਆ ਜਾਵੇ ; ਦੂਸਰੀ ਪਹੁੰਚ ਹੈ ਕੁਦਰਤ ਦੀ ਪ੍ਰਵਾਹ ਕੀਤੇ ਬਗੈਰ ਮਨੁੱਖ ਦੀਆਂ ਇਛਾਵਾਂ ਪੂਰੀਆਂ ਕੀਤੀਆਂ ਜਾਣ, ਵਾਤਾਵਰਣ ਦੇ ਵਿਗਾੜ ਨਾਲ ਜੋ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਉਨ੍ਹਾਂ ਨੂੰ ਤਕਨੀਕ ਦੇ ਵਿਕਾਸ ਨਾਲ ਹੱਲ ਕੀਤਾ ਜਾਵੇ।

ਕੁਦਰਤ ਅਧੀਨ ਚੱਲਣ ਵਾਲੀ ਪਹੁੰਚ -

ਅੱਜ ਕੁਦਰਤੀ ਵਾਤਾਵਰਣ ਵਿੱਚ ਆਏ ਵਿਗਾੜ ਮਨੁੱਖੀ ਸਿਹਤ ਅਤੇ ਜੀਵਨ ਢੰਗ ਉੱਤੇ ਬੁਰੇ ਅਸਰ ਪਾਉਣ ਲੱਗੇ ਹਨ ਤਾਂ ਕੁਦਰਤ ਵੱਲ ਮੁੜਨ ਦਾ ਨਾਅਰਾ ਉੱਚਾ ਚੁੱਕਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਮਨੁੱਖ ਨੂੰ ਕੁਦਰਤ ਅਨੁਸਾਰ ਹੀ ਜਿਉਣਾ ਚਾਹੀਦਾ ਹੈ, ਮਨੁੱਖ ਕੁਦਰਤ ਨਾਲ ਟੱਕਰ ਨਹੀਂ ਲੈ ਸਕਦਾ। ਬਹੁਤ ਸਾਰੇ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਵੀ ਇਸ ਪਹੁੰਚ ਤੋਂ ਪ੍ਰਭਾਵਿਤ ਹੋਏ ਵੇ ਹਨ। ਇਹ ਪਹੁੰਚ ਅਪਨਾਉਣ ਵਾਲੇ ਵਿਗਿਆਨ ਦੀ ਦੁਰਵਰਤੋਂ ਦਾ ਵਿਰੋਧ ਕਰਨ ਦੀ ਬਜਾਏ ਵਿਗਿਆਨ ਦੇ ਹੀ ਵਿਰੋਧ ਵਿੱਚ ਆ ਰਹੇ ਹਨ।

ਇਸ ਸਬੰਧੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਦਾ ਕੁਦਰਤ ਨਾਲ ਸੰਘਰਸ਼ ਬੁਨਿਆਦੀ ਚੀਜ ਹੈ। ਮਨੁੱਖ ਦਾ ਸਾਰਾ ਵਿਕਾਸ ਕੁਦਰਤ ਨਾਲ

83