ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਘਰਸ਼ ਕਰਨ ਵਿਚੋਂ ਹੀ ਹੋਇਆ ਹੈ। ਬਾਕੀ ਜੰਤੂਆਂ ਅਤੇ ਮਨੁੱਖ ਵਿੱਚ ਅੰਤਰ ਹੀ ਇਹੋ ਹੈ ਕਿ ਹੋਰ ਜੀਵ ਕੁਦਰਤ ਦੇ ਅਨੁਸਾਰ ਜੀਵਨ ਜਿਉਂਦੇ ਹਨ ਜਦ ਕਿ ਮਨੁੱਖ ਕੁਦਰਤ ਨੂੰ ਆਪਣੇ ਅਨੁਸਾਰੀ ਬਨਾਉਣ ਵਿੱਚ ਲੱਗਾ ਰਹਿੰਦਾ ਹੈ। ਹੋਰ ਜੀਵਾਂ ਦੀ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਉਤਪਤੀ ਹੁੰਦੀ ਹੈ, ਜਿਹੜੇ ਜੀਵ ਕੁਦਰਤ ਅਨੁਸਾਰ ਢਲ ਨਹੀਂ ਸਕਦੇ ਉਹ ਖਤਮ ਹੋ ਜਾਂਦੇ ਹਨ ਅਤੇ ਜੋ ਢਲ ਜਾਂਦੇ ਹਨ ਸਿਰਫ ਉਹ ਹੀ ਜਿਉਂਦੇ ਰਹਿੰਦੇ ਹਨ।ਡਾਰਵਿਨ ਇਸ ਨੂੰ ਕੁਦਰਤੀ ਚੋਣ ਦਾ ਨਾਂ ਦਿੰਦਾ ਹੈ। ਕੀ ਮਨੁੱਖ ਅਜਿਹੇ ਜੀਵਨ ਢੰਗ ਵੱਲ ਮੁੜ ਸਕਦਾ ਹੈ ਜਿੱਥੇ ਉਸਦੀ ਹੋਂਦ ਸਿਰਫ ਕੁਦਰਤੀ ਸ਼ਕਤੀਆਂ ਦੇ ਰਹਿਮ 'ਤੇ ਹੋਵੇ? ਬਿਲਕੁਲ ਨਹੀਂ, ਇਸੇ ਹਾਲਤ ਵਿਚੋਂ ਤਾਂ ਮਨੁੱਖ ਸੰਘਰਸ਼ ਕਰ ਕੇ ਨਿਕਲਿਆ ਹੈ।

ਕੁਦਰਤੀ ਵਿਗਾੜ ਵੱਲੋਂ ਬੇਪਰਵਾਹੀ ਵਾਲੀ ਪਹੁੰਚ-

ਇਹ ਪਹੁੰਚ ਉਪਰੋਕਤ ਸੋਚ ਤੋਂ ਬਿਲਕੁਲ ਉਲਟ ਖੜਦੀ ਹੈ ਜੋ ਕੁਦਰਤੀ ਵਿਗਾੜਾਂ ਅਤੇ ਮਨੁੱਖ ਜਾਤੀ ਉੱਤੇ ਪੈਂਦੇ ਦੁਰਪ੍ਰਭਾਵਾਂ ਨੂੰ ਅਣਗੌਲਿਆਂ ਕਰਦੀ ਹੈ। ਪਰ ਹਰ ਸੋਚ ਦੇ ਪੈਦਾ ਹੋਣ ਪਿੱਛੇ ਕੋਈ ਨਾ ਕੋਈ ਆਰਥਿਕ ਸਮਾਜਿਕ ਵਰਤਾਰਾ ਕਾਰਜਸ਼ੀਲ ਹੁੰਦਾ ਹੈ ਤਾਂ ਇਸ ਸੋਚ ਪਿੱਛੇ ਵੀ ਅਸਲ ਵਿੱਚ ਮੰਡੀ ਅਤੇ ਮੁਨਾਫੇ ਦੀਆਂ ਬਹੁਤ ਸ਼ਕਤੀਸ਼ਾਲੀ ਤਾਕਤਾਂ ਹਨ ਜੋ ਕੁਦਰਤੀ ਵਾਤਾਵਰਣ ਦੀ ਤਬਾਹੀ ਵੱਲੋਂ ਮਨੁੱਖ ਜਾਤੀ ਦੀਆਂ ਅੱਖਾਂ ਬੰਦ ਕਰ ਰਹੀਆਂ ਹਨ। ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤੀ ਸਾਧਨਾਂ ਨੂੰ ਵਰਤਣਾ ਹੋਰ ਗੱਲ ਹੈ ਜਦ ਕਿ ਕੇਵਲ ਮੁਨਾਫੇ ਵਾਸਤੇ ਕੁਦਰਤੀ ਸਾਧਨਾਂ ਦਾ ਖਾਤਮਾ ਕਰੀ ਜਾਣਾ ਬਿਲਕੁਲ ਵੱਖਰੀ ਗੱਲ ਹੈ। ਇਥੇ ਵਿਗਿਆਨ ਅਤੇ ਤਕਨੀਕ ਦੀ ਦੁਰਵਰਤੋਂ ਕਰ ਕੇ ਕੁਦਰਤ ਦਾ ਘਾਣ ਕੀਤਾ ਜਾ ਰਿਹਾ ਹੈ। ਇਹ ਗੱਲ ਵਿਗਿਆਨ ਵਿਰੋਧੀ ਸੋਚ ਵਾਲੇ ਲੋਕਾਂ ਨੂੰ

84