ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਕੁਦਰਤੀ ਸਾਧਨਾਂ ਦਾ ਅੰਨੇਵਾਹ ਉਜਾੜਾ ਕੀਤਾ ਜਾ ਰਿਹਾ ਹੈ। ਬਣਾਵਟੀ ਲੋੜਾਂ ਕੁਦਰਤੀ ਸਾਧਨਾਂ ਦੀ ਕਿਵੇਂ ਖਪਤ ਕਰਦੀਆਂ ਹਨ ਇਸਦੀ ਇੱਕ ਉਦਾਹਰਣ ਕੋਕਾ ਕੋਲਾ ਹੈ। ਇੱਕ ਲਿਟਰ ਕੋਕ ਪੈਦਾ ਕਰਨ ਲਈ 9 ਲਿਟਰ ਪਾਣੀ ਦੀ ਬਰਬਾਦੀ ਹੁੰਦੀ ਹੈ, ਸੋ 1 ਲਿਟਰ ਕੋਕ ਪੀਣ ਬਦਲੇ 9 ਆਦਮੀਆਂ ਦੀ ਪਿਆਸ ਬੁਝਾਈ ਜਾ ਸਕਦੀ ਹੈ। 9. ਇਸ ਤਰ੍ਹਾਂ ਹੋ ਰਹੇ ਵਾਤਾਵਰਣੀ ਵਿਗਾੜਾਂ ਦੇ ਅਸਰ ਤੋਂ ਬਚਣ ਲਈ ਇੱਕ ਵਰਗ ਤਕਨੀਕੀ ਖੋਜਾਂ ਦਾ ਸਹਾਰਾ ਲੈਂਦਾ ਹੈ ਜਿਵੇਂ ਕੁਦਰਤੀ ਸ਼ੁੱਧ ਪਾਣੀ ਦੀ ਥਾਂ 'ਤੇ ਆਰ. ਓ. ਲਗਾ ਕੇ ਸੁੱਧ ਪਾਣੀ ਪ੍ਰਾਪਤ ਕਰਦਾ ਹੈ। 10. ਪਰ ਇਸ ਤਰ੍ਹਾਂ ਕਰਕੇ ਉਹ ਵਾਤਾਵਰਣੀ ਵਿਗਾੜ ਨੂੰ ਹੋਰ ਵਧਾਉਂਦਾ ਹੈ ਅਤੇ ਬਾਕੀ ਮਨੁੱਖਤਾ ਲਈ ਮੁਸ਼ਕਿਲਾਂ ਖੜੀਆਂ ਕਰਦਾ ਹੈ। ਮਿਸਾਲ ਵਜੋਂ ਆਰ. ਓ. ਤਕਨੀਕ ਵਰਤਣ ਵਾਲੇ ਨੂੰ ਸ਼ੁੱਧ ਪਾਣੀ ਮਿਲ ਜਾਂਦਾ ਹੈ ਪਰ ਇਸ ਨਾਲ ਦੋ-ਤਿਹਾਈ ਪਾਣੀ ਜੋ ਵੇਸਟ ਜਾਂਦਾ ਹੈ ਉਸ ਵਿੱਚ ਲੂਣਾਂ ਦੀ ਮਾਤਰਾ ਹੋਰ ਵੱਧ ਹੋ ਜਾਂਦੀ ਹੈ ਅਤੇ ਉਹ ਧਰਤੀ ਹੇਠਲੇ ਪਾਣੀ ਨੂੰ ਹੋਰ ਵੱਧ ਲੂਣਾ ਬਣਾਉਂਦਾ ਹੈ।

ਕੁੱਲ ਮਿਲਾ ਕੇ ਇਹ ਕੁਦਰਤ ਅਤੇ ਮਨੁੱਖ ਦੋਹਵਾਂ ਪ੍ਰਤੀ ਮੁਜ਼ਰਮਾਨਾ ਅਣਗਹਿਲੀ ਵਾਲੀ ਹੈ ਅਤੇ ਮੁਨਾਫੇ ਨੂੰ ਮਨੁੱਖ ਤੋਂ ਉਪਰ ਰੱਖਦੀ ਹੈ।

ਕੁਦਰਤ ਦੀ ਗੁਲਾਮੀ ਵੱਲ ਮੁੜਨਾ ਅਤੇ ਕੁਦਰਤ ਦੀ ਤਬਾਹੀ ਕਰਨਾ, ਦੋਹਵੇਂ ਰਾਹ ਗਲਤ ਹਨ।

ਨਿਸਚੇ ਹੀ ਅੱਜ ਵਿਗਿਆਨ ਅਤੇ ਤਕਨੀਕ ਦੀ ਦੁਰਵਰਤੋਂ ਨਾਲ ਕੁਦਰਤੀ ਸਾਧਨਾਂ ਦੀ ਤਬਾਹੀ ਹੋ ਰਹੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਮਸਲੇ ਦੇ ਹੱਲ ਲਈ ਵਿਗਿਆਨਕ ਪਹੁੰਚ ਅਪਨਾਉਣ ਦੀ ਜਗ੍ਹਾ ਧਾਰਮਿਕ

86