ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚ ਅਪਣਾਈ ਜਾਵੇ। ਕੁਦਰਤ ਦੀ ਗੁਲਾਮੀ ਵੱਲ ਮੁੜਨ ਨਾਲ ਮਨੁੱਖੀ ਜ਼ਿੰਦਗੀ ਬਿਹਤਰ ਨਹੀਂ ਹੋਣੀ। ਅੱਜ ਕੱਲ ਵਾਤਾਵਰਣੀ ਵਿਗਾੜ ਦੀ ਆੜ ਵਿੱਚ ਬਿਲਕੁਲ ਰੱਦ ਹੋ ਚੁੱਕੀਆਂ ਧਾਰਮਿਕ ਰੂੜ੍ਹੀਆਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਕਿ ਗਊ-ਮੂਤਵਾਦੀਆਂ ਦਾ ਗਰੁੱਪ ਪੰਜਾਬ ਵਿੱਚ ਬਹੁਤ ਸਰਗਰਮ ਹੈ। ਵਾਤਾਵਰਣ ਬਚਾਉਣ ਦੀ ਆੜ ਵਿੱਚ ਉਹ ਹਰ ਸਮੱਸਿਆ ਦਾ ਹੱਲ ਗਊ ਮੂਤਰ ਹੀ ਦਸਦੇ ਹਨ - ਜ਼ਮੀਨ ਵਿੱਚ ਫਸਲਾਂ ਲਈ ਜਰੂਰੀ ਤੱਤਾਂ ਦੀ ਘਾਟ ਹੈ ਤਾਂ 5 ਲਿਟਰ ਗਊ-ਮੂਤਰ ਵਿੱਚ 10 ਕਿਲੋ ਗਊ ਗੋਬਰ ਆਦਿ ਰਲਾ ਕੇ ਪਾਓ, ਫਸਲਾਂ 'ਤੇ ਕੀਟਾਂ ਦਾ ਹਮਲਾ ਹੋਇਆ ਹੈ ਤਾਂ ਗਊ ਮੂਤਰ ਦਾ ਛਿੜਕਾ ਕਰੋ, ਫਲਾਂ ਉਤੇ ਕੀਟਨਾਸ਼ਕ ਹੋਣ ਦਾ ਸ਼ੱਕ ਹੈ ਤਾਂ ਬਾਲਟੀ ਪਾਈ ਵਿੱਚ ਅੱਧਾ ਲਿਟਰ ਗਊ-ਮੂਤਰ ਪਾ ਕੇ ਖਾਣ ਤੋਂ ਪਹਿਲਾਂ ਫਲਾਂ ਨੂੰ ਉਸ ਵਿੱਚ ਡੁਬੋਵੋ, ਆਦਿ ਆਦਿ। ਇਸੇ ਤਰ੍ਹਾਂ ਖੇਤੀ ਵਿੱਚ ਵਿਗਿਆਨਕ ਵਿਧੀਆਂ ਨੇ ਫਸਲਾਂ ਦੀ ਉਪਜ ਵਿੱਚ ਬਹੁਤ ਵੱਡਾ ਵਾਧਾ ਕੀਤਾ ਹੈ ਸਿੱਟੇ ਵਜੋਂ ਅਨਾਜ ਦੀ ਪੈਦਾਵਾਰ ਕਈ ਗੁਣਾ ਵਧੀ ਹੈ, ਪਰ ਹੁਣ ਇਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕੁਦਰਤੀ ਖੇਤੀ ਦੇ ਨਾਂ ਹੇਠ ਵਿਗਿਆਨਕ ਖੇਤੀ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਇੱਕ ਖਾਸ ਵਰਗ ਦੇ ਹੱਕ ਵਿੱਚ ਹੀ ਜਾਂਦਾ ਹੈ ਜੋ ਮਹਿੰਗੇ ਭਾਅ ਦੀ 'ਦੇਸੀ' ਕਣਕ ਲੈ ਕੇ ਆਪਣੀ ਸਿਹਤ ਦੇ ਖਤਰੇ ਨੂੰ ਤਾਂ ਟਾਲ ਲੈਣਗੇ ਪਰ ਲੱਖਾਂ ਲੋਕ, ਜਿਨ੍ਹਾਂ ਨੂੰ ਕਣਕ ਦੀ ਰੋਟੀ ਹਾਸਲ ਹੋਈ ਹੈ,ਖੇਤੀ ਵਿਗਿਆਨ ਨੂੰ ਛੱਡਣ ਨਾਲ ਉਹ ਇੱਕ ਸਦੀ ਪਹਿਲਾਂ ਵਾਲੇ ਹਾਲਾਤ ਵਿੱਚ ਜਾ ਪੈਣਗੇ ਜਦ ਕਾਲ ਪੈ ਕੇ ਹਜਾਰਾਂ ਲੋਕ ਮਰਦੇ ਸਨ ਅਤੇ ਪੰਜਾਬ ਵਿੱਚ ਵੀ ਕਣਕ ਦੀ

ਰੋਟੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸੀ। ਇਸ ਤਰ੍ਹਾਂ ਇਹ ਸੋਚ ਵਾਤਾਵਰਣ

87