ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਨਾਮ ਹੇਠ ਮਨੁੱਖ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਨੂੰ ਵੀ ਅਣਗੌਲਿਆਂ ਕਰਦੀ ਹੈ।

ਅਸਲ ਵਿੱਚ ਕੁਦਰਤ ਅਨੁਸਾਰ ਚੱਲਣ ਵਾਲੇ ਲੋਕ ਵਾਤਾਵਰਣ ਦੇ ਮਸਲੇ ਦੀ ਤਹਿ ਤੱਕ ਜਾਣ ਦੀ ਬਜਾਏ ਇਸ ਦੇ ਪ੍ਰਭਾਵਾਂ ਨੂੰ ਹੀ ਸੰਬੋਧਿਤ ਹੁੰਦੇ ਹਨ। ਇਹ ਗੱਲ ਸਪਸ਼ਟ ਹੈ ਕਿ ਮੰਡੀ ਦੀਆਂ ਤਾਕਤਾਂ ਨੇ ਮੀਡੀਏ ਨੂੰ ਵਰਤ ਕੇ ਜੋ ਖਪਤਵਾਦੀ ਸਭਿਆਚਾਰ ਪੈਦਾ ਕੀਤਾ ਹੈ, ਕੁਦਰਤੀ ਸਾਧਨਾਂ ਦਾ ਉਜਾੜਾ ਇਸ ਨੇ ਕੀਤਾ ਹੈ। ਪਰ ਉਹ ਮੰਡੀ 'ਤੇ ਆਧਾਰਿਤ ਆਰਥਿਕ ਸਿਸਟਮ ਦਾ ਵਿਰੋਧ ਕਰਨ ਦੀ ਥਾਂ ਕੁਦਰਤ ਵੱਲ ਮੁੜੋ ਦਾ ਆਦਰਸ਼ਵਾਦੀ ਨਾਹਰਾ ਦਿੰਦੇ ਹਨ ਜੋ ਇੱਕਾ ਦੁੱਕਾ ਬੁੱਧੀਜੀਵੀਆਂ 'ਤੇ ਤਾਂ ਲਾਗੂ ਹੋ ਸਕਦਾ ਹੈ, ਆਮ ਮਨੁੱਖੀ ਸਮੂਹਾਂ ਉੱਤੇ ਨਹੀਂ। ਇਹ ਪਹੁੰਚ ਬਿਲਕੁਲ ਓਵੇਂ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਕੁਝ ਲੋਕ ਰੋਜਾਨਾ ਜੀਵਨ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਸਾਧ ਬਣਕੇ ਜੰਗਲਾਂ ਨੂੰ ਤੁਰ ਜਾਂਦੇ ਸਨ।

ਵਿਗਿਆਨ ਨੇ ਮਨੁੱਖ ਨੂੰ ਕੁਦਰਤ ਦਾ ਟਾਕਰਾ ਕਰਨ ਦੇ ਸਮਰੱਥ ਬਣਾਇਆ ਹੈ, ਕੁਦਰਤੀ ਕਹਿਰ ਤੋਂ ਨਜਾਤ ਦਿਵਾਈ ਹੈ। ਅੱਜ ਜੇ ਹਵਾ ਪਾਣੀ ਗੰਧਲਾ ਹੋ ਰਿਹਾ ਹੈ ਤਾਂ ਇਹ ਗੱਲਾਂ ਦੱਸ ਵੀ ਤਾਂ ਵਿਗਿਆਨ ਹੀ ਰਿਹਾ ਹੈ ਕਿ ਹਵਾ ਵਿੱਚ ਫਲਾਈਆਂ ਗੈਸਾਂ ਦਾ ਵਾਧਾ ਹੋ ਰਿਹਾ ਹੈ, ਪਾਣੀ ਵਿੱਚ ਕਿਹੜੇ ਤੱਤਾਂ ਦੇ ਵਾਧੇ ਨਾਲ ਮਨੁੱਖੀ ਸਿਹਤ ਉੱਤੇ ਹਾਨੀਕਾਰਕ ਪ੍ਰਭਾਵ ਪੈ ਰਿਹਾ ਹੈ, ਜੀਵ-ਜਾਤੀਆਂ ਦੇ ਖਾਤਮੇ ਨਾਲ ਕੁਦਰਤੀ ਸੰਤੁਲਨ 'ਤੇ ਕੀ ਅਸਰ ਪੈ ਰਿਹਾ ਹੈ ਵਿਗਿਆਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਪਛਾਣ ਕਰ ਰਿਹਾ ਹੈ ਅਤੇ ਹੱਲ ਵੀ ਦੇ ਰਿਹਾ ਹੈ। ਪਰ ਵਿਗਿਆਨ ਦੀ ਲਗਾਮ ਮੰਡੀ ਦੀਆਂ ਤਾਕਤਾਂ ਤੋਂ ਖੋਹ ਕੇ ਸਮੂਹ ਮਨੁੱਖਤਾ ਦੀ ਭਲਾਈ ਚਾਹੁਣ ਵਾਲੀਆਂ ਤਾਕਤਾਂ ਦੇ ਹੱਥ ਦੇਣ ਦੀ ਲੋੜ ਹੈ। ਵਿਗਿਆਨਕ ਢੰਗਾਂ

88