ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋਮੀਥੀਅਸ ਨਾਲ ਜੋੜ ਲਿਆ ਪਰ ਜਿੰਨ੍ਹਾਂ ਇਲਾਕਿਆਂ ਵਿੱਚ ਜਵਾਲਾਮੁਖੀ ਫਟਦੇ ਰਹਿੰਦੇ ਸਨ ਉਹਨਾਂ ਦਾ ਇਹ ਸੋਚਣਾ ਸੁਭਾਵਿਕ ਹੀ ਸੀ ਕਿ ਅੱਗ ਤਾਂ ਧਰਤੀ ਹੇਠਾਂ ਰਹਿੰਦੀ ਹੈ ਜਿਥੋਂ ਕੋਈ ਯੋਧਾ ਹੀ ਕੱਢ ਕੇ ਲਿਆ ਸਕਦਾ ਹੈ। ਜਿਵੇਂ ਮਾਉਰੀ ਕਬੀਲੇ ਵਾਲਿਆਂ ਦਾ ਵਿਸ਼ਵਾਸ ਸੀ ਕਿ ਉਹਨਾਂ ਦਾ ਯੋਧਾ ਮੌਈ ਇਸ ਨੂੰ ਉਹਨਾਂ ਦੇ ਧਰਤੀ ਹੇਠਲੇ ਵੱਡ ਵਡੇਰਿਆਂ ਤੋਂ ਲਿਆਇਆ ਅਤੇ ਇਸਨੂੰ ਦਰਖਤ ਦੀ ਲੱਕੜ ਵਿੱਚ ਕੈਦ ਕਰ ਦਿੱਤਾ। (ਇਸ ਵਿਸ਼ਵਾਸ ਪਿੱਛੇ ਕੰਮ ਕਰਦਾ ਤਰਕ ਸਮਝਿਆ ਜਾ ਸਕਦਾ ਹੈ - ਜਵਾਲਾਮੁਖੀਆਂ ਵਿਚੋਂ ਅੱਗ ਨਿਕਲਦੀ ਦਿਸਦੀ ਹੈ ਇਸ ਲਈ ਅੱਗ ਦਾ ਨਿਵਾਸ ਧਰਤੀ ਹੇਠ ਹੈ, ਮੁਰਦਿਆਂ ਨੂੰ ਧਰਤੀ ਹੇਠ ਦੱਬ ਦਿੱਤਾ ਜਾਂਦਾ ਹੈ ਸੋ ਇਹ ਅੱਗ ਕਬੀਲੇ ਵਾਲਿਆਂ ਦੇ ਮਰੇ ਹੋਏ ਪਿਤਰਾਂ ਦੀ ਪਹੁੰਚ ਵਿੱਚ ਹੁੰਦੀ ਹੈ, ਧਰਤੀ ਉੱਤੇ ਅੱਗ ਲੱਕੜ ਨੂੰ ਬਾਲ ਕੇ ਪ੍ਰਾਪਤ ਹੁੰਦੀ ਹੈ ਸੋ ਸਾਫ ਗੱਲ ਹੈ ਕਿ ਅੱਗ ਨੂੰ ਲੱਕੜ ਵਿੱਚ ਕੈਦ ਕੀਤਾ ਹੋਇਆ ਹੈ।)

ਅੱਗ ਅਤੇ ਔਰਤ - ਔਰਤ ਦੀ ਅੱਗ ਨਾਲ ਤੁਲਨਾ ਸਾਹਿਤ ਤੱਕ ਹੀ ਸੀਮਤ ਨਹੀਂ ਇਹ ਲੋਕ ਵਿਸ਼ਵਾਸਾਂ ਵਿੱਚ ਵੀ ਹੈ। ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਦੇ ਆਦਿਵਾਸੀਆਂ ਵਿੱਚ ਅੱਗ ਦਾ ਨਿਵਾਸ ਔਰਤ ਦੇ ਸਰੀਰ ਵਿੱਚ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਮਿਥਹਾਸਕ ਕਥਾਵਾਂ ਮੁਤਾਬਿਕ ਧਰਤੀ ਉਤੇ ਅੱਗ ਸੰਸਾਰ ਦੀ ਪਹਿਲੀ ਔਰਤ ਨਾਲ ਸੰਭੋਗ ਕਰਨ ਸਮੇਂ ਪੈਦਾ ਹੋਈ। ਪੰਜਾਬੀ ਸਾਹਿਤ ਵਿੱਚ ਤਾਂ ਸ਼ਿਵ ਕੁਮਾਰ ਕਹਿੰਦਾ ਹੀ ਹੈ, “ਨੀ ਮੈਂ ਅੱਗ ਤੁਰੀ ਪ੍ਰਦੇਸ, ਇੱਕ ਛਾਤੀ ਮੇਰੀ ਹਾੜ ਤਪੈਂਦਾ ਦੂਜੀ ਤਪੈਂਦਾ ਜੇਠ, ਨੀ ਮੈਂ ਅੱਗ ਤੁਰੀ ਪ੍ਰਦੇਸ”।

ਪੰਜਾਬੀ ਲੋਕ ਸਾਹਿਤ ਵਿੱਚ ਸੁੰਦਰ ਔਰਤ ਦੀ ਤੁਲਨਾ ਸੁਲਫੇ ਦੀ ਲਾਟ ਨਾਲ ਕੀਤੀ ਗਈ ਹੈ ਲਾਟ ਸੁੰਦਰ ਵੀ ਲਗਦੀ ਹੈ, ਰੋਸ਼ਨੀ ਵੀ ਕਰਦੀ ਹੈ ਅਤੇ

94