ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਰੋਕਣਾ, ਲੋੜ ਨਾ ਰਹਿਣ 'ਤੇ ਬੁਝਾਉਣਾ ਅਤੇ ਇਸਦੀ ਸਹਾਇਤਾ ਨਾਲ ਕੁਦਰਤੀ ਤੌਰ 'ਤੇ ਪ੍ਰਾਪਤ ਪਦਾਰਥਾਂ ਦੇ ਗੁਣ ਬਦਲਣਾ ਇੱਕ ਮੁਕੰਮਲ ਵਿਗਿਆਨਕ ਪ੍ਰਕਿਰਿਆ ਹੈ। ਇਸੇ ਕਾਰਣ ਵਿਗਿਆਨ ਦੇ ਇਤਿਹਾਸ ਵਿੱਚ ਅੱਗ ਨੂੰ ਮਨੁੱਖ ਦੀ ਪਹਿਲੀ ਵਿਗਿਆਨਕ ਪ੍ਰਾਪਤੀ ਕਿਹਾ ਜਾਂਦਾ ਹੈ।

ਅੱਗ ਨੇ ਤਾਂ ਮਨੁੱਖ ਦਾ ਸਾਰਾ ਰਹਿਣ ਸਹਿਣ ਹੀ ਬਦਲ ਦਿੱਤਾ ਇਥੋਂ ਤੱਕ ਕਿ ਮਨੁੱਖ ਦੇ ਚਿਹਰੇ ਦੀ ਸ਼ਕਲ ਵੀ। ਸਵਾਲ ਪੈਦਾ ਹੋ ਸਕਦਾ ਹੈ ਕਿ ਅੱਗ ਨੇ ਮਨੁੱਖ ਦੇ ਚਿਹਰੇ ਦੀ ਸ਼ਕਲ ਕਿਵੇਂ ਬਦਲ ਦਿੱਤੀ? ਜਦ ਅੱਗ ਹੋਰ ਵਸਤਾਂ ਦੇ ਰੂਪ ਬਦਲ ਦਿੰਦੀ ਹੈ ਤਾਂ ਮਨੁੱਖ ਦਾ ਰੂਪ ਕਿਉਂ ਨਾ ਬਦਲੇਗੀ? ਪਰ ਮਨੁੱਖ ਦੀ ਸ਼ਕਲ ਇਸਨੇ ਕੁਝ ਅਸਿੱਧੇ ਢੰਗ ਨਾਲ ਬਦਲੀ। ਪਹਿਲਾਂ ਆਦਿ-ਮਾਨਵ ਦੇ ਜਬਾੜੇ ਚਿਹਰੇ ਦੇ ਮੁਕਾਬਲੇ ਬਹੁਤ ਵੱਡੇ ਅਤੇ ਬਾਹਰ ਨੂੰ ਉਭਰੇ ਹੋਏ ਸਨ। ਜਦ ਅੱਗ ਦੀ ਖੋਜ ਹੋ ਗਈ ਤਾਂ ਮਨੁੱਖ ਦੁਆਰਾ ਲਗਾਤਾਰ ਨਰਮ ਭੋਜਨ ਖਾਣ ਨਾਲ ਉਸਦੇ ਜਬਾੜਿਆਂ ਦਾ ਕੰਮ ਘਟਦਾ ਗਿਆ ਅਤੇ ਜੀਵ ਵਿਕਾਸ ਦੇ ਨਿਯਮਾਂ ਅਨੁਸਾਰ ਉਹਨਾਂ ਦਾ ਆਕਾਰ ਵੀ ਹੌਲੀ ਹੌਲੀ ਘਟਦਾ ਗਿਆ ਇਸ ਤਰ੍ਹਾਂ ਆਦਿ-ਮਾਨਵ ਦੀ ਸ਼ਕਲ ‘ਬੰਦਿਆਂ ਵਰਗੀ' ਹੋ ਗਈ।

ਅੱਗ ਦੀ ਖੋਜ ਨਾਲ ਮਨੁੱਖ ਨੇ ਚਾਹੇ ਵਿਗਿਆਨ ਦੇ ਰਸਤੇ ਉੱਤੇ ਪਹਿਲੀ ਪੁਲਾਂਘ ਪੁੱਟ ਲਈ ਪਰ ਤਦ ਉਹ ਨਹੀਂ ਜਾਣਦਾ ਸੀ ਕਿ ਇਸ ਖੋਜ ਨਾਲ ਸ਼ੁਰੂ ਹੋਇਆ ਇਹ ਰਸਤਾ ਉਸ ਨੂੰ ਵਿਗਿਆਨ ਦੇ ਸ਼ਾਹ ਰਾਹ 'ਤੇ ਲੈ ਜਾਵੇਗਾ। ਉਸ ਸਮੇਂ ਤਾਂ ਮਨੁੱਖ ਵਿੱਚ ਐਨਾ ਸਵੈ ਭਰੋਸਾ ਵੀ ਨਹੀਂ ਪੈਦਾ ਹੋਇਆ ਸੀ ਕਿ ਉਹ ਇਸਨੂੰ ਆਪਣੀ ਪ੍ਰਾਪਤੀ ਮੰਨ ਸਕੇ। ਸੌ ਉਹ ਇਸਨੂੰ ਕੁਦਰਤ ਦੀਆਂ ਕਾਲਪਨਿਕ ਸ਼ਕਤੀਆਂ ਨਾਲ ਹੀ ਜੋੜਦਾ ਰਿਹਾ। ਪ੍ਰਚੀਨ ਯੂਨਾਨੀਆਂ ਨੇ ਤਾਂ ਇਸਨੂੰ

93