ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਪਰ ਉਸ ਸਮੇਂ ਇਸਨੇ ਮਨੁੱਖ ਲਈ ਅੱਜ ਦੀਆਂ ਵੱਡੀਆਂ ਵੱਡੀਆਂ ਵਿਗਿਆਨਕ ਖੋਜਾਂ ਨਾਲੋਂ ਵੀ ਵੱਡਾ ਰੋਲ ਕੀਤਾ ਸੀ। ਅੱਗ ਨਾਲ ਮਨੁੱਖ ਸਰਦੀ ਦਾ ਟਾਕਰਾ ਕਰਨ ਦੇ ਸਮਰੱਥ ਹੋਇਆ ਅਤੇ ਅੱਗ ਬਾਲ ਕੇ ਉਹ ਖੂੰਖਾਰ ਜਾਨਵਰਾਂ ਨੂੰ ਆਪਣੇ ਤੋਂ ਦੂਰ ਰੱਖ ਸਕਦਾ ਸੀ ਅਤੇ ਆਪਣਾ ਭੋਜਨ ਅੱਗ ਉਤੇ ਪਕਾ ਕੇ ਖਾਣ ਲੱਗ ਪਿਆ।

ਪ੍ਰੋਮੀਥੀਅਸ ਦੀ ਮਿਥਹਾਸਕ ਕਥਾ ਅੱਗ ਦੀ ਅਹਿਮੀਅਤ ਨੂੰ ਹੀ ਪ੍ਰਗਟਾਉਂਦੀ ਹੈ। ਅੱਗ ਦੀ ਖੋਜ ਨਾਲ ਮਨੁੱਖ ਸੱਚਮੁੱਚ ਹੀ 'ਦੇਵਤਿਆਂ' ਨਾਲ ਟੱਕਰ ਲੈਣ ਦੇ ਕਾਬਲ ਹੋ ਗਿਆ ਭਾਵ ਉਸਨੇ ਕੁਦਰਤੀ ਸ਼ਕਤੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਮਿਥਿਹਾਸਕ ਕਥਾਵਾਂ ਦੇ ਅਰਥ ਬਹੁਤ ਡੂੰਘੇ ਹੁੰਦੇ ਹਨ, ਜਿਵੇਂ ਇਹ ਕਥਾ ਇਸ ਸਚਾਈ ਨੂੰ ਵੀ ਦਰਸਾਉਂਦੀ ਹੈ ਕਿ ਜਦ ਕੋਈ ਮਨੁੱਖਤਾ ਵਾਸਤੇ ਕੁਝ ਕਰਦਾ ਹੈ ਤਾਂ ਉਸਨੂੰ ਜੀਅਸ ਵਰਗੇ ਡਾਢਿਆਂ ਹੱਥੋਂ ਤਸੀਹੇ ਝੱਲਣੇ ਹੀ ਪੈਂਦੇ ਹਨ।

ਅੱਗ ਦੀ ਖੋਜ ਦੇ ਵੀ ਦੋ ਪੜਾਅ ਹਨ - ਪਹਿਲਾਂ ਪਹਿਲਾਂ ਮਨੁੱਖ ਨੂੰ ਅੱਗ ਬਾਲਣੀ ਨਹੀਂ ਸੀ ਆਉਂਦੀ ਪਰ ਉਹ ਇਸਨੂੰ ਇਕੱਠੀ ਕਰਕੇ ਵਰਤਣ ਸਿੱਖ ਗਿਆ। ਜਦ ਕਿਤੇ ਜੰਗਲ ਵਿੱਚ ਉਸਨੂੰ ਅੱਗ ਬਲ ਰਹੀ ਮਿਲਦੀ ਤਾਂ ਉਹ ਇਸਨੂੰ ਚੁੱਕ ਕੇ ਆਪਣੀ ਗੁਫ਼ਾ ਵਿੱਚ ਲੈ ਆਉਂਦਾ ਅਤੇ ਇਸ ਅੱਗ ਨੂੰ ਫਿਰ ਲਗਾਤਾਰ ਬਲਦਾ ਰੱਖਿਆ ਜਾਂਦਾ। ਇਸ ਤੋਂ ਬਾਅਦ ਪੱਥਰ ਘੜਦੇ ਵਕਤ ਪੱਥਰਾਂ ਦੇ ਟਕਰਾਉਣ ਤੋਂ ਪੈਦਾ ਹੁੰਦੀਆਂ ਚਿੰਗਾੜੀਆਂ ਤੋਂ ਉਸ ਨੂੰ ਖੁਦ ਅੱਗ ਪੈਦਾ ਕਰਨ ਦਾ ਹੁਨਰ ਆਇਆ। ਆਦਿ-ਮਨੁੱਖ ਦੁਆਰਾ ਅੱਗ ਦੀ ਖੋਜ ਕੋਈ 4-5 ਲੱਖ ਸਾਲ ਪਹਿਲਾਂ ਹੋਈ। ਇਸਨੂੰ ਪੈਦਾ ਕਰਨਾ, ਬਲਦੀ ਰੱਖਣ ਲਈ ਹੋਰ ਬਾਲਣ ਪਾਉਣਾ, ਕੰਟਰੋਲ ਤੋਂ ਬਾਹਰ ਜਾਣ

91