ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਦੀ ਪਹਿਲੀ ਖੋਜ

ਵਿਗਿਆਨ ਨੇ ਮਨੁੱਖ ਲਈ ਲੱਖਾਂ ਖੋਜਾਂ ਕੀਤੀਆਂ ਹਨ, ਅੱਜ ਕੱਲ ਤਾਂ ਲੱਗਭੱਗ ਹਰ ਰੋਜ ਹੀ ਵਿਗਿਆਨ ਦੇ ਕਿਸੇ ਨਾ ਕਿਸੇ ਖੇਤਰ ਵਿੱਚ ਨਵੀਂ ਖੋਜ ਨਿਕਲਦੀ ਹੈ, ਪਰ ਆਓ ਵੇਖੀਏ ਭਲਾ ਵਿਗਿਆਨ ਦੀ ਪਹਿਲੀ ਖੋਜ ਕਿਹੜੀ ਸੀ?

ਇਹ ਜਾਣਨ ਤੋਂ ਪਹਿਲਾਂ ਯੂਨਾਨੀ ਮਿਥਿਹਾਸ ਦੀ ਇੱਕ ਮਸ਼ਹੂਰ ਕਥਾ ਸੁਣੋ। ਪ੍ਰੋਮੀਥੀਅਸ ਨਾਂ ਦੇ ਇੱਕ ਯੂਨਾਨੀ ਹੀਰੋ ਨੂੰ ਦੇਵਤਿਆਂ ਦੇ ਸਰਦਾਰ ਜੀਅਸ ਵੱਲੋਂ ਸਜਾ ਦਿੱਤੀ ਗਈ ਕਿ ਉਸਨੂੰ ਸੰਗਲਾਂ ਨਾਲ ਬੰਨ੍ਹ ਕੇ ਪਹਾੜ ਦੀ ਚੋਟੀ ਉਤੇ ਸੁੱਟ ਦਿੱਤਾ ਜਾਵੇ ਜਿੱਥੇ ਮਾਸਖੋਰੇ ਪੰਛੀ ਉਸਦਾ ਜਿਗਰ ਠੂੰਗ ਠੂੰਗ ਕੇ ਖਾਣਗੇ ਪਰ ਉਹ ਇਸ ਨਾਲ ਮਰੇਗਾ ਨਹੀਂ ਕਿਉਂਕਿ ਰਾਤੇ ਰਾਤ ਉਸਦਾ ਜਿਗਰ ਫਿਰ ਸਾਬਤ ਹੋ ਜਾਵੇਗਾ ਅਤੇ ਅਗਲੇ ਦਿਨ ਫਿਰ ਓਵੇਂ ਹੀ ਪੰਛੀ ਉਸਨੂੰ ਖਾਣਗੇ, ਇਉਂ ਉਹ ਹਮੇਸ਼ਾਂ ਲਈ ਇੱਕ ਭਿਆਨਕ ਪੀੜ ਹੰਢਾਉਂਦਾ ਰਹੇਗਾ।

ਕੀ ਤੁਸੀਂ ਜਾਣਦੇ ਹੋ ਕਿ ਪ੍ਰੋਮੀਥੀਅਸ ਨੂੰ ਐਨੀ ਭਿਆਨਕ ਸਜਾ ਕਿਸ ਜੁਰਮ ਦੀ ਮਿਲੀ ਸੀ? ਕਿਉਂਕਿ ਉਹ ਦੇਵਤਿਆਂ ਕੋਲੋਂ ਮਨੁੱਖਾਂ ਵਾਸਤੇ ਅੱਗ ਚੂਰਾ ਲਿਆਇਆ ਸੀ।

ਇਹ ਅੱਗ ਹੀ ਮਨੁੱਖ ਦੁਆਰਾ ਵਿਗਿਆਨ ਦੀ ਪਹਿਲੀ ਖੋਜ ਸੀ। ਵਿਗਿਆਨ ਦੇ ਇਤਿਹਾਸ ਵਿੱਚ ਅੱਗ ਨੂੰ ਵਿਗਿਆਨ ਦੀ ਪਹਿਲੀ ਪ੍ਰਾਪਤੀ ਵਜੋਂ ਮਾਨਤਾ ਮਿਲੀ ਹੋਈ ਹੈ ਜਿਸਦੀ ਖੋਜ ਜੰਗਲਾਂ ਵਿੱਚ ਫਿਰਦੇ ਨੰਗ ਧੜੰਗੇ ਆਦਿ- ਵਿਗਿਆਨੀਆਂ ਨੇ ਕੀਤੀ। ਅੱਜ ਚਾਹੇ ਸਾਨੂੰ ਅੱਗ ਇੱਕ ਸਾਧਾਰਣ ਚੀਜ ਲਗਦੀ

91