ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਸਿਰਫ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਨਾਲ ਹੀ ਸੰਤੁਸ਼ਟ ਨਹੀਂ ਹੋਣ ਲੱਗਾ, ਵਿਗਿਆਨ ਦੀ ਸਹਾਇਤਾ ਨਾਲ ਉਹ ਜੀਵਨ ਦੇ ਹੋਰ ਚੰਗੇ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੇਗਾ। ਵਿਗਿਆਨ ਅਤੇ ਕੁਦਰਤ ਇੱਕ ਦੂਸਰੇ ਦੇ ਵਿਰੋਧੀ ਨਹੀਂ, ਵਿਗਿਆਨ ਤਾਂ ਕੁਦਰਤ ਨੂੰ ਸਮਝਣ ਦਾ ਰਾਹ ਹੈ। ਲੋੜ ਹੈ ਕਿ ਵਿਗਿਆਨਕ ਵਿਕਾਸ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਜੋ ਮਨੁੱਖ ਦੇ ਜੀਵਨ ਪੱਧਰ ਨੂੰ ਵੀ ਉੱਚਾ ਚੁੱਕਿਆ ਜਾ ਸਕੇ ਅਤੇ ਕੁਦਰਤੀ ਸਾਧਨਾਂ ਦੀ ਬਰਬਾਦੀ ਵੀ ਨਾ ਹੋਵੇ। ਚੰਗਾ ਜੀਵਨ ਜਿਉਣ ਦਾ ਖਪਤਵਾਦ ਨਾਲੋਂ ਨਿਖੇੜਾ ਕਰਨ ਦੀ ਲੋੜ ਹੈ। ਖਪਤਵਾਦ ਮਨੁੱਖ ਨੂੰ ਚੂਹੇ ਦੌੜ ਵਿੱਚ ਪਾ ਕੇ ਮਾਨਸਿਕ ਰੋਗੀ ਬਨਾਉਂਦਾ ਹੈ, ਉਹ ਕਦੇ ਪੂਰੀਆਂ ਨਾ ਹੋਣ ਵਾਲੀਆਂ ਇਛਾਵਾਂ ਵਿੱਚ ਉਲਝ ਕੇ ਜੀਵਨ ਨੂੰ ਮਾਨਣ ਦਾ ਢੰਗ ਹੀ ਭੁੱਲ ਜਾਂਦਾ ਹੈ। ਇਹ ਖਪਤਵਾਦ ਹੀ ਕੁਦਰਤੀ ਸਾਧਨਾਂ ਦੀ ਬਰਬਾਦੀ ਅਤੇ ਵਾਤਾਵਰਣੀ ਵਿਗਾੜਾਂ ਲਈ ਜ਼ਿੰਮੇਵਾਰ ਹੈ ਤਰਕਸ਼ੀਲ ਜੀਵਨ ਢੰਗ ਉਹ ਹੈ ਜੋ ਕੁਦਰਤ ਦੀ ਗੁਲਾਮੀ ਅਤੇ ਕੁਦਰਤ ਦੀ ਜੋ ਬਰਬਾਦੀ ਦੋਹਵਾਂ ਤੋਂ ਪਾਰ ਜਾ ਕੇ ਮਨੁੱਖ ਅਤੇ ਕੁਦਰਤ ਵਿਚਕਾਰ ਸੰਤੁਲਿਤ ਸਬੰਧਾਂ ਨੂੰ ਪੈਦਾ ਕਰੇ।

90