ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਨੀਕਾਰਕ ਪਦਾਰਥਾਂ ਦੀ ਗੱਲ ਜੇ ਛੱਡ ਵੀ ਦੇਈਏ।ਇਹ ਸਾੜੇ ਜਾਣ ਵਾਲੀ ਚੀਜ ਚਾਹੇ ਦੇਸੀ ਘਿਉ ਹੋਵੇ ਅਤੇ ਭਾਂਵੇਂ ਚੰਦਨ ਦੀ ਲੱਕੜ ਜਾਂ ਅਜਿਹੀ ਕੋਈ ਹੋਰ ਸਮੱਗਰੀ, ਪੈਦਾ ਤਾਂ ਉਕਤ ਗੈਸਾਂ ਹੀ ਹੋਣੀਆ ਹਨ। ਇਥੋਂ ਤੱਕ ਕਿ ਹੀਰਾ ਵੀ ਅੱਗ ਵਿੱਚ ਸਾੜਨ ਉਪਰੰਤ ਕਾਰਬਨ ਡਾਇਆਕਸਾਈਡ ਗੈਸ ਦਾ ਇੱਕ ਵਰੋਲਾ ਬਣ ਕੇ ਹੀ ਰਹਿ ਜਾਂਦਾ ਹੈ। ਅੱਜ ਜਦ ਹਵਾ ਪ੍ਰਦੂਸ਼ਣ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ ਤਾਂ ਅੱਗ ਦੇ ਇਸ ਰੋਲ ਤੋਂ ਵੀ ਜਾਣੂ ਹੋਣਾ ਬਹੁਤ ਜਰੂਰੀ ਹੈ।

ਅੱਗ ਸਾਰੇ ਬ੍ਰਹਿਮੰਡ ਵਿੱਚ ਫੈਲੀ ਹੋਈ ਹੈ - ਚੁੱਲੇ ਵਿਚਲੀ ਅੱਗ ਤੋਂ ਲੈ ਕੇ ਸੂਰਜ ਵਿਚਲੀ ਅੱਗ ਤੱਕ ਸਾਰੀ ਅੱਗ ਦਾ ਸੁਭਾਅ ਇੱਕ ਹੀ ਹੈ। ਜੋ ਇਸ ਦੇ ਅੰਦਰ ਚਲਾ ਗਿਆ ਉਹ ਖਤਮ ਹੋ ਗਿਆ, ਜਿਸਨੇ ਇੱਕ ਦੂਰੀ ਬਣਾਈ ਰੱਖੀ ਉਹ ਨਿੱਘ ਵੀ ਮਾਣ ਗਿਆ ਅਤੇ ਬਚ ਵੀ ਗਿਆ। ਪਰਵਾਨੇ ਤੋਂ ਲੈ ਕੇ ਮਨੁੱਖ ਤੱਕ ਦੀ ਇਹੋ ਹੋਣੀ ਹੈ। ਅੱਗ ਨਾਲ ਬਹੁਤਾ ਖੇਡਣਾ ਚੰਗਾ ਨਹੀਂ ਹੁੰਦਾ, ਸੋ ਆਪਾਂ ਵੀ ਅੱਗ ਦੀ ਗੱਲ ਵਿਚੋਂ ਬਾਹਰ ਨਿਕਲੀਏ।

96