ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਬਨਾਮ ਅੰਗਰੇਜੀ

ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਬਨਾਮ ਅੰਗਰੇਜੀ ਦਾ ਮੁੱਦਾ ਕਾਫੀ ਭਖਵਾਂ ਮਸਲਾ ਬਣਿਆ ਹੋਇਆ ਹੈ। ਪਹਿਲਾਂ ਜਦ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜੀ ਸ਼ੁਰੂ ਕੀਤੀ ਗਈ ਅਤੇ ਫਿਰ ਜਦ ਯੂਨੈਸਕੋ ਦੀ ਭਾਸ਼ਾਵਾਂ ਬਾਰੇ ਪੇਸ਼ ਰਿਪੋਰਟ ਬਾਰੇ ਕਿਹਾ ਗਿਆ ਕਿ ਇਸ ਰਿਪੋਰਟ ਵਿੱਚ ਪੰਜਾਬੀ ਨੂੰ ਵੀ ਖਤਰੇ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਕੀਤਾ ਗਿਆ ਤਾਂ ਪੰਜਾਬੀ ਭਾਸ਼ਾ ਦਾ ਮੁੱਦਾ ਭਰਪੂਰ ਚਰਚਾ ਦਾ ਵਿਸ਼ਾ ਬਣ ਗਿਆ। ਇਸੇ ਦੇ ਸਿੱਟੇ ਵਜੋਂ ਕੁਝ ਸਮਾਂ ਪਹਿਲਾਂ ਭਾਸ਼ਾ ਐਕਟ ਵੀ ਪਾਸ ਕੀਤਾ ਗਿਆ। ਇਸ ਵਿਚਾਰ ਚਰਚਾ ਵਿੱਚ ਮੁੱਖ ਤੌਰ 'ਤੇ ਪੰਜਾਬੀ ਲੇਖਕ ਹੀ ਆਪਣੇ ਵਿਚਾਰ ਪੇਸ਼ ਕਰਦੇ ਰਹੇ ਅਤੇ ਜਿਵੇਂ ਕਿ ਅਜਿਹੇ ਭਾਵੁਕ ਮੌਕਿਆਂ ਉੱਤੇ ਹੁੰਦਾ ਹੈ, ਇਹ ਵਿਚਾਰ ਮਸਲੇ ਦਾ ਸਰਵਪੱਖੀ ਵਿਸ਼ਲੇਸ਼ਣ ਕਰਨ ਦੀ ਬਜਾਏ ਇੱਕ ਪੱਖ ਉੱਤੇ ਹੀ ਜੋਰ ਦਿੰਦੇ ਰਹੇ। ਇਸ ਮੁੱਦੇ ਬਾਰੇ ਕੇਵਲ ਸਾਹਿਤਕਾਰਾਂ ਦਾ ਪੱਖ ਪੇਸ਼ ਕਰਨ ਤੋਂ ਅੱਗੇ ਗੱਲ ਤੋਰ ਕੇ ਆਮ ਲੋਕਾਂ/ਪਾਠਕਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ ਕਿਉਂਕਿ ਕਿਸੇ ਵੀ ਭਾਸ਼ਾ ਨੇ ਹਕੀਕੀ ਤੌਰ ਉਤੇ ਤਾਂ ਆਮ ਲੋਕਾਂ ਵਿੱਚ ਹੀ ਜਿਉਂਦੇ ਰਹਿਣਾ ਹੁੰਦਾ ਹੈ।

ਅਸਲ ਵਿੱਚ ਪੰਜਾਬੀ ਬਨਾਮ ਅੰਗਰੇਜੀ ਭਾਸ਼ਾ ਦੇ ਮੁੱਦੇ 'ਤੇ ਪੰਜਾਬੀ ਲੇਖਕ ਆਮ ਲੋਕਾਂ ਦੀ ਸੋਚ ਨਾਲੋਂ ਟੁੱਟੇ ਰਹੇ ਹਨ। ਪੰਜਾਬੀ ਦੇ ਲੇਖਕਾਂ/ ਵਿਦਵਾਨਾਂ ਵੱਲੋਂ ਅੰਗਰੇਜੀ ਦੇ ਵਿਰੋਧ ਵਿੱਚ ਸੈਂਕੜੇ ਲੇਖ ਲਿਖੇ ਜਾ ਰਹੇ ਹਨ, ਸਰਕਾਰ ਨੂੰ ਕੋਸਿਆ ਜਾਂਦਾ ਹੈ, ਧਰਨੇ ਮਾਰੇ ਜਾਂਦੇ ਹਨ, ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ, ਸਭ ਤੋਂ ਵੱਧ ਜੋਰ ਉਨ੍ਹਾਂ ਕਰਮਚਾਰੀਆਂ ਲਈ ਸਜਾਵਾਂ ਦਾ ਪ੍ਰਬੰਧ ਕਰਨ ਲਈ ਲੱਗ

97