ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਆ ਭਤੀਜਾ

857


ਚੱਕ ਕੇ ਭਤੀਜੇ ਨੂੰ
ਸਤ ਪੌੜੀਆਂ ਚੁਬਾਰੇ ਚੜ੍ਹ ਜਾਵਾਂ

858


ਟਿੱਕਾ ਘੜ ਦੇ ਸੁਨਿਆਰਾ ਚਿੱਤ ਲਾ ਕੇ
ਗੁੰਦਣਾ ਭਤੀਜੇ ਦੇ

859


ਚੱਕ ਕੇ ਭਤੀਜੇ ਨੂੰ
ਮੇਰਾ ਕਾਲਜਾ ਠੰਡਾ ਠਰ ਹੋਇਆ

860


ਪੁੱਤ ਵੀਰ ਨਾ ਭਤੀਜਾ ਮੇਰਾ
ਨਾਓਂ ਜੜ ਮਾਪਿਆਂ ਦੀ

861


ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ

862


ਵੀਰਾਂ ਨਾਲ਼ੋ ਨੀ ਭਤੀਜੇ ਪਿਆਰੇ
ਭੂਆ ਕਹਿ ਕੇ ਮੱਥਾ ਟੇਕਦੇ

863


ਪੁੱਤ ਵੀਰ ਦਾ ਭਤੀਜਾ ਮੇਰਾ
ਭੂਆ ਆਖੇ ਠਰੇ ਕਾਲਜਾ

864


ਕਿਤੇ ਮਿਲ ਕੇ ਭੂਆ ਦਾ ਪੁੱਤ ਬਣ ਕੇ
ਮੇਲੇ ਮਾਘੀ ਦੇ

ਗਾਉਂਦਾ ਪੰਜਾਬ :: 117