ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

885


ਹਾਣ ਦਾ ਮੁੰਡਾ ਨਾ ਥਿਆਇਆ
ਨਗਰਾਂ 'ਚ ਹਨ੍ਹੇਰ ਪੈ ਗਿਆ

886


ਮੁੰਡਾ ਰੰਗ ਦਾ ਸੁਣੀਂਦਾ ਕਾਲ਼ਾ
ਧੋਬੀਆਂ ਦੇ ਸੁਟਣਾ ਪਿਆ

887


ਕਾਲ਼ਾ ਵਰ ਲੱਭਾ ਮਾਪਿਆਂ
ਉਹਨੂੰ ਸੁਰਮਾਂ ਬਣਾ ਕੇ ਪਾਵਾਂ

888


ਮੈਂ ਚੋਬਰੀ ਤੇ ਕੰਤ ਨਿਆਣਾ
ਰੱਬ ਵੈਰੀ ਹੋਇਆ ਕੁੜੀਓ

889


ਵੇ ਮੈਂ ਤੂਤ ਦੀ ਛਟੀ
ਗਲ਼ ਰੀਠੜੇ ਜਹੇ ਦੇ ਲਾਈ

890


ਧੁੱਪ ਵਾਂਗੂੰ ਚਮਕਦੀਏ
ਤੇਰੇ ਯਾਰ ਦਾ ਸੁਣੀਂਦਾ ਰੰਗ ਕਾਲ਼ਾ

891


ਉਖਲੀ ਭਰਾ ਲੀ ਬਾਬਲਾ
ਮੇਰੇ ਰੂਪ ਦੀ ਪਰਖ ਨਾ ਕੀਤੀ

892


ਮੇਰੇ ਖਾ ਗਿਆ ਹੱਡਾਂ ਨੂੰ ਝੋਰਾ
ਕੰਤ ਨਿਆਣੇ ਦਾ

893


ਬੇਈਮਾਨ ਮੁਕਰ ਗੇ ਮਾਪੇ
ਮੰਗ ਸੀ ਮੈਂ ਤੇਰੀ ਪੂਰਨਾ

894


ਚਿੱਟੇ ਚਾਦਰੇ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਮਲਾਈਆਂ ਜੋੜੀਆਂ

890


ਘਰ ਦੇਖਿਆ ਨਾ ਸ਼ੁਕੀਨਾ ਤੇਰਾ
ਦੇਖੀ ਤੇਰੀ ਗੋਲ ਪਿੰਜਣੀ

120:: ਗਾਉਂਦਾ ਪੰਜਾਬ