ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1126


ਤੇਰੀ ਚੰਦਰੀ ਨੀਤ ਨੂੰ ਕੁੜੀਆਂ
ਘਰ ਘਰ ਪੁੱਤ ਜੰਮਦੇ

1127


ਲੋਈ ਵੇਚ ਕੇ ਸੰਗਤਰੇ ਲਿਆਇਆ
ਖਾਤਰ ਪੁੰਨਾ ਦਈ ਦੀ

1128


ਯਾਰੀ ਤੋੜ ਗਏ ਬੱਕਰੀਆਂ ਵਾਲੇ
ਪੰਜਾਂ ਦੇ ਤਵੀਤ ਬਦਲੇ

1129


ਪੰਜਾਂ ਦੇ ਤਵੀਤ ਬਦਲੇ
ਮੁੰਡਾ ਛੱਡ ਗਿਆ ਗਲੀ ਦਾ ਖਹਿੜਾ

1130


ਦਾਣੇ ਚੱਬ ਕੇ ਰੰਡੀ ਨੇ ਪੁੱਤ ਪਾਲਿਆ
ਢਾਂਗੇ ਵਾਲਾ ਲੈ ਗਿਆ ਪੱਟ ਕੇ

1131


ਲਾਮਾਂ ਲੱਗੀਆਂ ਪੁਆੜੇ ਪਾਏ
ਭੁੱਖ ਨੰਗ ਵਰਤ ਗਈ

1132


ਬਾਣੀਆਂ ਨੇ ਅੱਤ ਚੱਕ ਲੀ
ਸਾਰੇ ਜੱਟ ਕਰਜ਼ਾਈ ਕੀਤੇ

ਜੱਟਾ ਤੇਰੀ ਜੂਨ ਬੁਰੀ
ਸੁੱਕੀ ਰੋਟੀ ਤੇ ਛੱਪੜ ਦਾ ਪਾਣੀ

ਗੱਡੇ ਭਰ ਕੇ ਕਪਾਹ ਦੇ ਵੇਚੇ
ਮਲਮਲ ਗਜ਼ ਨਾ ਮਿਲੀ

ਰੱਬਾ ਜੱਟ ਦੀ ਜੂਨ ਨਾ ਪਾਈਂ
ਮਿੱਟੀ ਵਿਚ ਪਊ ਰੁਲਣਾ

ਕਿਹੜੇ ਰੱਬ ਦੇ ਕੀਰਨੇ ਪਾਵਾਂ
ਪਿੰਡ ਵਿਚ ਕਾਲ ਪੈ ਗਿਆ

ਗਾਉਂਦਾ ਪੰਜਾਬ :: 149