ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਦੇ ਲਾਲ



75


ਅੰਬ
ਕਿਹੜੇ ਯਾਰ ਦੇ ਬਾਗ਼ 'ਚੋਂ ਨਿਕਲ਼ੀ
ਮੁੰਡਾ ਰੋਵੇ ਅੰਬੀਆਂ ਨੂੰ

76


ਕਿਤੇ ਬਾਗ਼ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ

77


ਛੱਡ ਕੇ ਦੇਸ ਦੁਆਬਾ
ਅੰਬੀਆਂ ਨੂੰ ਤਰਸੇਂਗੀ

78


ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ

79


ਸਰੂ
ਮੇਰਾ ਯਾਰ ਨੀ ਸਰੂ ਦਾ ਬੂਟਾ
ਵਿਹੜੇ ਵਿਚ ਲਾ ਰੱਖਦੀ

80


ਮੇਰਾ ਯਾਰ ਨੀ ਸਰੂ ਦਾ ਬੂਟਾ
ਰੱਬ ਕੋਲੋਂ ਲਿਆਈ ਮੰਗ ਕੇ

81


ਹਰਮਲ
ਡਿੱਗ ਪਈ ਹਰਮਲ ਤੋਂ
ਮੇਰੀ ਖ਼ਬਰ ਲੈਣ ਨਾ ਆਇਆ

82


ਕਿੱਕਰ
ਓਥੇ ਕਿੱਕਰਾਂ ਨੂੰ ਲੱਗਦੇ ਮੋਤੀ
ਜਿਥੋਂ ਮੇਰਾ ਵੀਰ ਲੰਘਦਾ

83


ਚਲ ਮਾਲਵੇ ਦੇਸ ਨੂੰ ਚੱਲੀਏ
ਜਿਥੇ ਕਿੱਕਰਾਂ ਨੂੰ ਅੰਬ ਲਗਦੇ

ਗਾਉਂਦਾ ਪੰਜਾਬ:: 31