ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

124


ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾ ਝੂਟਦੀਏ

125


ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਲ਼ਾ ਝੂਟਦੀਏ

126


ਨਿੰਮ ਦਾ ਕਰਾ ਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ

127


ਕਿਹੜੇ ਪਿੰਡ ਮੁਕਲਾਵੇ ਜਾਣਾ
ਨਿੰਮ ਦੇ ਸੰਦੂਕ ਵਾਲੀਏ

128
ਨਿੰਬੂ


ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾ

129


ਮੈਨੂੰ ਸਾਹਿਬ ਛੁੱਟੀ ਨਾ ਦੇਵੇ
ਨਿੰਬੂਆਂ ਨੂੰ ਬਾੜ ਕਰ ਲੈ

130


ਦੋ ਨਿੰਬੂਆਂ ਨੇ ਪਾੜੀ
ਕੁੜਤੀ ਮਲਮਲ ਦੀ

131


ਨਿੰਬੂ ਅੰਬ ਅਰ ਬਾਣੀਆਂ
ਗਲ਼ ਘੁਟੇ ਰਸ ਦੇ

132

ਪਿੱਪਲ


ਪਿੱਪਲਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ

133

ਬੋਹੜ


ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ

36:: ਗਾਉਂਦਾ ਪੰਜਾਬ