ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

179


ਕਾਲਾ ਨਾਗ ਨੀ ਚਰ੍ਹੀ ਵਿਚ ਮੇਹਲੇ
ਬਾਹਮਣੀ ਦੀ ਗੁੱਤ ਵਰਗਾ

180


ਮੇਰੀ ਡਿਗ ਪੀ ਚਰ੍ਹੀ ਵਿਚ ਗਾਨੀ
ਚੱਕ ਲਿਆ ਮੋਰ ਬਣ ਕੇ

181

ਛੋਲੇ



ਚੰਦਰੇ ਜੇਠ ਦੇ ਛੋਲੇ
ਕਦੇ ਨਾ ਲਿਆਈ ਸਾਗ ਤੋੜ ਕੇ

182


ਚੰਦਰੇ ਜੇਠ ਦੇ ਛੋਲੇ
ਕਦੇ ਨਾ ਧੀਏ ਜਾਈਂ ਸਾਗ ਨੂੰ

183

ਬੱਲੀਏ ਕਣਕ ਦੀਏ



ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹਦੇ ਫੁਲਕੇ

184


ਉਠ ਗਿਆ ਮਿਰਕਣ ਨੂੰ
ਕਣਕ ਵੇਚ ਕੇ ਸਾਰੀ

185


ਉਡਗੀ ਕਬੂਤਰ ਬਣ ਕੇ
ਹਰੀਆਂ ਕਣਕਾਂ 'ਚੋਂ

186


ਤੇਰੀ ਮੇਰੀ ਇਉਂ ਲੱਗ ਗੀ
ਜਿਉਂ ਲੱਗਿਆ ਕਣਕ ਦਾ ਦਾਣਾ

187


ਜੱਟ ਸ਼ਾਹਾਂ ਨੂੰ ਘੁੰਗੂਰੇ ਮਾਰੇ
ਕਣਕਾਂ ਨਿੱਸਰ ਦੀਆਂ

188


ਪਾਣੀ ਦੇਣਗੇ ਰੁਮਾਲਾਂ ਵਾਲ਼ੇ
ਬੱਲੀਏ ਕਣਕ ਦੀਏ

42:: ਗਾਉਂਦਾ ਪੰਜਾਬ