ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

446


ਭੱਤਾ ਲੈ ਕੇ ਚੱਲੀ ਖੇਤ ਨੂੰ
ਜੱਟੀ ਪੰਦਰਾਂ ਮੁਰੱਬਿਆਂ ਵਾਲੀ

447


ਉੱਡੇ ਡੋਰੀਆ ਗੰਢੇ ਦੀ ਛਿੱਲ ਵਰਗਾ
ਭੱਤਾ ਲੈ ਕੇ ਚੱਲੀ ਖੇਤ ਨੂੰ

448


ਤੈਨੂੰ ਚੰਦ ਦੇ ਬਹਾਨੇ ਦੇਖਾਂ
ਕੋਠੇ ਉੱਤੇ ਚੜ੍ਹ ਮਿੱਤਰਾ

449


ਤੈਨੂੰ ਹਾਰ ਬਣਾ ਕੇ ਗਲ਼ ਪਾਵਾਂ
ਕੋਠੇ ਉੱਤੇ ਆ ਜਾ ਮਿੱਤਰਾ

450


ਗੋਰੇ ਰੰਗ ਤੋਂ ਬਦਲ ਗਿਆ ਕਾਲ਼ਾ
ਕੀ ਗ਼ਮ ਖਾ ਗਿਆ ਮਿੱਤਰਾ

451


ਯਾਰ ਪੁੱਛਦੇ ਗੱਡੀ ਦਾ ਜੂਲਾ ਫੜ ਕੇ
ਫੇਰ ਕਦ ਆਵੇਗੀ

452


ਗੱਡੀ ਮਗਰ ਖੜੋਤਿਆ ਯਾਰਾ
ਮੈਂ ਕੀ ਤੈਨੂੰ ਪੰਡ ਬੰਨ੍ਹ ਦਿਆਂ

453


ਅਸੀਂ ਕਿਹੜਾ ਪੰਡ ਮੰਗਦੇ
ਸਾਥੋਂ ਰੋਂਦੀ ਝੱਲੀ ਨਾ ਜਾਵੇਂ

454


ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ

455


ਰੰਡੀ ਹੋਗੀ ਮੁਕਲਾਵੇ ਜਾਂਦੀ
ਮਿੱਤਰਾਂ ਦੀ ਹਾ ਪੈ ਗੀ

456


ਮਾਪੇ ਤੈਨੂੰ ਘਟ ਰੋਣਗੇ
ਬਹੁਤੇ ਰੋਣਗੇ ਯਾਰ ਸੁਨੇਹੀ

ਗਾਉਂਦਾ ਪੰਜਾਬ:: 73