ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

435


ਯਾਰੀ ਲੱਗੀ ਤੇ ਪਵਾਤਾ ਕੋਠਾ
ਟੁੱਟੀ ਤੇ ਚੁਗਾਠ ਪਟਲੀ

436


ਲਾਲੀ ਮੇਰੀਆਂ ਅੱਖਾਂ ਵਿਚ ਰੜਕੇ
ਅੱਖ ਮੇਰੇ ਯਾਰ ਦੀ ਦੁਖੀ

437


ਐਵੇਂ ਦੋ ਕਲਬੂਤ ਬਣਾਏ
ਤੇਰੀ ਮੇਰੀ ਇਕ ਜਿੰਦੜੀ

438


ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ
ਤੇਰੀ ਮੇਰੀ ਇਕ ਜਿੰਦੜੀ

439


ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ
ਤੇਰੀ ਆਈ ਮੈਂ ਮਰ ਜਾਂ

440


ਲੋਕਾਂ ਭਾਣੇ ਕੱਢੀ ਗਾਲ੍ਹੀਆਂ
ਤੈਨੂੰ ਦੇਖ ਕੇ ਖੰਨਾ ਟੁੱਕ ਖਾਵਾਂ

441


ਤੇਰਾ ਕੁਛ ਨਾ ਦੁਖੇ ਮੁਟਿਆਰੇ
ਤੇਰੀ ਆਈ ਮੈਂ ਮਰਜਾਂ

442


ਤੈਨੂੰ ਬਦੀ ਨਾ ਨੰਦ ਕੁਰੇ ਕੋਈ
ਮਿੱਤਰਾਂ ਨੂੰ ਨਿੱਤ ਬਦੀਆਂ

443


ਦੰਦੀ ਵੱਢ ਲੈ ਜਿਗਰੀਆ ਯਾਰਾ
ਕਹਿ ਦੂੰ ਗੀ ਭਰਿੰਡ ਲਗੀ

444


ਉੱਠ ਖੜ ਰਾਜ ਕੁਰੇ
ਨਬਜ਼ਾਂ ਦੇਖਣ ਪਿਆਰੇ

445


ਦਰਸ਼ਨ ਸੱਜਣਾਂ ਦੇ
ਲੱਗਦੇ ਤੀਰਥਾਂ ਵਰਗੇ

72:: ਗਾਉਂਦਾ ਪੰਜਾਬ