ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

552


ਕਿਤੇ ਟੱਕਰੇਂ ਤਾਂ ਹਾਲ ਸੁਣਾਵਾਂ
ਦੁੱਖਾਂ ਵਿਚ ਪੈ ਗੀ ਜਿੰਦੜੀ

553


ਘਰ ਦੇ ਕੰਤ ਬਿਨਾਂ
ਕੌਣ ਦੁੱਖਾਂ ਦਾ ਸੀਰੀ

554


ਰੋਂਦੀ ਯਾਰ ਦੇ ਸਿਵੇ ਨੂੰ ਜਾਵੇ
ਖੁੱਲ੍ਹੀਆਂ ਬਾਬਰੀਆਂ

555


ਨਾ ਰੋ ਧੀਏ ਸੱਸੀਏ
ਪੁੰਨੂੰ ਵਰਗੇ ਬਲੋਚ ਬਥੇਰੇ

556


ਐਵੇਂ ਅੱਖੀਆਂ 'ਚੋਂ ਨਾ ਨੀਰ ਵਹਾਈਏ
ਚਿੱਤ ਨੂੰ ਟਿਕਾਣੇ ਰੱਖੀਏ

557


ਮੁੰਡੇ ਰੋਂਦੇ ਨੇ ਰੁਮਾਲੀਆਂ ਵਾਲ਼ੇ
ਨੰਦ ਕੁਰ ਰੇਲ ਚੜ੍ਹਗੀ

558


ਤੈਨੂੰ ਕੀ ਮੁਕਲਾਵਾ ਤਾਰੂ
ਰੋਂਦੇ ਯਾਰ ਛੱਡ ਗੀ

559


ਜਿੰਦ ਜਾਨ ਵੇ ਸੁਰਤ ਵਿਚ ਤੇਰੇ
ਲੋਕਾਂ ਭਾਣੇ ਦੂਰ ਵੱਸਦੀ

560


ਦੁਨੀਆ ਲੱਖ ਵੱਸਦੀ
ਸਾਨੂੰ ਮਿੱਤਰਾਂ ਬਾਝ ਹਨੇਰਾ

561


ਸਾਨੂੰ ਮਿੱਤਰਾਂ ਬਾਝ ਹਨੇਰਾ
ਚੰਦ ਭਾਮੇਂ ਨਿੱਤ ਚੜ੍ਹਦਾ

562


ਰੱਬ ਵਰਗਾ ਆਸਰਾ ਤੇਰਾ
ਜਿਊਂਦਾ ਰਹਿ ਮਿੱਤਰਾ

ਗਾਉਂਦਾ ਪੰਜਾਬ:: 83